Corona in Rajasthan: ਰਾਜਸਥਾਨ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, ਮਰੀਜ਼ਾਂ ਦੀ ਗਿਣਤੀ 7370 ਤੋਂ ਪਾਰ

corona-outbreak-in-rajasthan-daily-updates-toll

Corona in Rajasthan: ਰਾਜਸਥਾਨ ‘ਚ ਅੱਜ ਕੋਰੋਨਾ ਦੇ 76 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇੱਥੇ ਪੀੜਤਾਂ ਦੀ ਗਿਣਤੀ 7376 ਤੱਕ ਪਹੁੰਚ ਚੁੱਕੀ ਹੈ। ਸਿਹਤ ਵਿਭਾਗ ਵੱਲੋਂ ਅੱਜ ਸਵੇਰਸਾਰ ਜਾਰੀ ਰਿਪੋਰਟ ਮੁਤਾਬਕ ਰਾਜਧਾਨੀ ਜੈਪੁਰ ਤੋਂ ਸਭ ਤੋਂ ਜ਼ਿਆਦਾ 16 ਮਾਮਲੇ ਸਾਹਮਣੇ ਆਏ। ਇਸ ਤੋਂ ਇਲਾਵਾ ਉਦੈਪੁਰ ਤੋਂ 14, ਝਾਲਾਵਾੜਾ 12, ਰਾਜਸਮੰਦ 11, ਝੁੰਝੁਨੂੰ 5, ਬੀਕਾਨੇਰ 5, ਕੋਟਾ 4, ਨਾਗੌਰ 4, ਪਾਲੀ 3, ਧੌਲਾਪੁਰ 2, ਭਰਤਪੁਰ 1 ਕੋਰੋਨਾ ਪੀੜਤ ਮਰੀਜ਼ਾਂ ਦੀ ਪੁਸ਼ਟੀ ਹੋਈ। ਵਿਭਾਗ ਨੇ ਦੱਸਿਆ ਹੈ ਕਿ ਇਸ ਖਤਰਨਾਕ ਵਾਇਰਸ ਨਾਲ ਹੁਣ ਤੱਕ ਸੂਬੇ ‘ਚ 167 ਲੋਕਾਂ ਦੀ ਮੌਤ ਹੋ ਚੁੱਕੀ ਹੈ।

corona-outbreak-in-rajasthan-daily-updates-toll

ਵਿਭਾਗ ਮੁਤਾਬਕ ਹੁਣ ਤੱਕ ਅਜਮੇਰ ‘ਚ 307, ਅਲਵਰ 51, ਬਾਂਸਵਾੜਾ 85, ਬਾਰਾਂ 5, ਬਾੜਮੇਰ 87, ਭਰਤਪੁਰ 142, ਭੀਲਵਾੜਾ 118, ਬੀਕਾਨੇਰ 83, ਚਿਤੌੜਗੜ੍ਹ 170, ਚੁਰੂ 85, ਦੌਸਾ 44, ਧੌਲਪੁਰ 43, ਡੂੰਗਰਪੁਰ 319, ਗੰਗਾਨਗਰ 1, ਹਨੂਮਾਨਗੜ੍ਹ 14, ਜੈਪੁਰ 1844, ਜੈਸਲਮੇਰ 68, ਜਾਲੋਰ 154, ਝਾਲਾਵਾੜਾ 71, ਝੁਝੁਨੂੰ 96, ਜੋਧਪੁਰ 1271, ਬੀ.ਐੱਸ.ਐੱਫ 48, ਕਾਰੌਲੀ 10, ਕੋਟਾ 390, ਨਾਗੌਰ 395, ਪਾਲੀ 340, ਪ੍ਰਤਾਪਗੜ੍ਹ 12, ਰਾਜਸਮੰਦ 126, ਸਵਾਈ ਮਾਧੋਪੁਰ 18, ਸੀਕਰ 126,ਸਿਰੋਹੀ 112, ਟੋਂਕ 159, ਉਦੈਪੁਰ 505 ਪੀੜਤ ਮਰੀਜ਼ ਸਾਹਮਣੇ ਆਏ ਹਨ। ਵਿਭਾਗ ਮੁਤਾਬਕ ਹੁਣ ਤੱਕ 3 ਲੱਖ 27 ਹਜ਼ਾਰ, 836 ਸੈਂਪਲ ਲਏ ਗਏ ਜਿਸ ‘ਚ 7376 ਪਾਜ਼ੇਟਿਵ, 3 ਲੱਖ 18 ਹਜ਼ਾਰ 146 ਨੈਗੇਟਿਵ ਅਤੇ 2314 ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ