Corona in Rajasthan: ਰਾਜਸਥਾਨ ਵਿੱਚ Corona ਦਾ ਕਹਿਰ, 198 ਲੋਕਾਂ ਦੀ ਮੌਤ

corona-outbreak-in-rajasthan-198-people-died
Corona in Rajasthan: ਰਾਜਸਥਾਨ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ 4 ਹੋਰ ਲੋਕਾਂ ਦੀ ਸੋਮਵਾਰ ਨੂੰ ਮੌਤ ਹੋ ਗਈ, ਜਿਸ ਨਾਲ ਸੂਬੇ ‘ਚ ਮਰਨ ਵਾਲਿਆਂ ਦੀ ਗਿਣਤੀ 198 ਹੋ ਗਈ ਹੈ। ਉੱਥੇ ਹੀ ਇਨਫੈਕਸ਼ਨ ਦੇ 149 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੂਬੇ ‘ਚ ਇਸ ਖਤਰਨਾਕ ਵਾਇਰਸ ਨਾਲ ਪੀੜਤਾਂ ਦੀ ਗਿਣਤੀ 8980 ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ‘ਚ ਕੋਰੋਨਾ ਵਾਇਰਸ ਇਨਫੈਕਸ਼ ਨਾਲ ਸ਼ਨੀਵਾਰ ਨੂੰ ਜੈਪੁਰ ‘ਚ 2, ਬਾਰਾਂ ਅਤੇ ਬੀਕਾਨੇਰ ‘ਚ ਇਕ-ਇਕ ਹੋਰ ਮੌਤ ਹੋਈ ਹੈ, ਜਿਸ ਨਾਲ ਸੂਬੇ ‘ਚ ਮ੍ਰਿਤਕਾਂ ਦੀ ਕੁੱਲ ਗਿਣਤੀ 185 ਹੋ ਗਈ ਹੈ।

ਇਹ ਵੀ ਪੜ੍ਹੋ: Corona in Delhi: ਦਿੱਲੀ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, ਮੌਤ ਦਾ ਅੰਕੜਾ 300 ਤੋਂ ਪਾਰ

ਉਨ੍ਹਾਂ ਨੇ ਦੱਸਿਆ ਕਿ ਸਿਰਫ਼ ਜੈਪੁਰ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਅੰਕੜਾ 93 ਹੋ ਗਿਆ ਹੈ, ਜਦੋਂ ਕਿ ਜੋਧਪੁਰ ‘ਚ 19 ਅਤੇ ਕੋਟਾ ‘ਚ 16 ਰੋਗੀਆਂ ਦੀ ਮੌਤ ਹੋ ਚੁਕੀ ਹੈ। ਹੋਰ ਸੂਬਿਆਂ ਦੇ 8 ਰੋਗੀਆਂ ਦੀ ਵੀ ਇੱਥੇ ਮੌਤ ਹੋਈ ਹੈ।ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਮਾਮਲਿਆਂ ‘ਚ ਰੋਗੀ ਕਿਸੇ ਨਾ ਕਿਸੇ ਹੋਰ ਗੰਭੀਰ ਬੀਮਾਰੀ ਨਾਲ ਪੀੜਤ ਸਨ। ਉੱਥੇ ਸੂਬੇ ‘ਚ ਇਨਫੈਕਸ਼ਨ ਦੇ 149 ਨਵੇਂ ਮਾਮਲੇ ਸੋਮਵਾਰ ਸਵੇਰੇ 10.30 ਵਜੇ ਤੱਕ ਸਾਹਮਣੇ ਆਏ।

ਇਨ੍ਹਾਂ ‘ਚੋਂ ਭਰਤਪੁਰ ‘ਚ 42, ਜੈਪੁਰ ‘ਚ 32, ਬਾਰਾਂ ‘ਚ 27, ਪਾਲੀ ‘ਚ 21, ਕੋਟਾ ‘ਚ 10, ਝਾਲਾਵਾੜ ‘ਚ 5, ਝੁੰਝੁਨੂੰ ‘ਚ 3, ਦੌਸਾ ‘ਚ 2, ਟੌਂਕ ‘ਚ ਇਕ ਨਵਾਂ ਮਾਮਲਾ ਸ਼ਾਮਲ ਹੈ। ਸੂਬੇ ‘ਚ ਹੁਣ ਤੱਕ ਪੀੜਤਾਂ ਦੀ ਕੁੱਲ ਗਿਣਤੀ 8980 ਹੋ ਚੁਕੀ ਹੈ। ਰਾਜਸਥਾਨ ‘ਚ ਕਰੋਨਾ ਵਾਇਰਸ ਦੇ ਕੁੱਲ ਮਾਮਲਿਆਂ ‘ਚ 2 ਇਤਾਲਵੀ ਨਾਗਰਿਕਾਂ ਨਾਲ 61 ਉਹ ਲੋਕ ਵੀ ਹਨ, ਜਿਨ੍ਹਾਂ ਨੂੰ ਈਰਾਨ ਤਂ ਲਿਆ ਕੇ ਜੋਧਪੁਰ ਅਤੇ ਜੈਸਲਮੇਰ ‘ਚ ਫੌਜ ਦੇ ਅਰੋਗ ਕੇਂਦਰਾਂ ‘ਚ ਰੱਖਿਆ ਗਿਆ ਹੈ। ਸੂਬੇ ਭਰ ‘ਚ 22 ਮਾਰਚ ਤੋਂ ਤਾਲਾਬੰਦੀ ਹੈ ਅਤੇ ਕਈ ਥਾਣਾ ਖੇਤਰਾਂ ‘ਚ ਕਰਫਿਊ ਲੱਗਾ ਹੋਇਆ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ