Corona in India: ਮਹਾਰਾਸ਼ਟਰ ਵਿੱਚ Corona ਨੇ ਬਣਾਇਆ ਰਿਕਾਰਡ, 24 ਘੰਟਿਆਂ ਵਿੱਚ 552 ਕੇਸ ਆਏ ਸਾਹਮਣੇ

corona-outbreak-in-maharashtra-daily-updates

Corona in India: ਪੂਰਾ ਦੇਸ਼ ਇਸ ਸਮੇਂ Coronavirus ਨਾਲ ਜੰਗ ਲੜ ਰਿਹਾ ਹੈ ਪਰ ਇਸ ਜਾਨਲੇਵਾ ਮਹਾਮਾਰੀ ਨੇ ਮਹਾਰਾਸ਼ਟਰ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਮਹਾਰਾਸ਼ਟਰ ‘ਚ ਬੀਤੇ 24 ਘੰਟੇ ‘ਚ ਸਭ ਤੋਂ ਜ਼ਿਆਦਾ Corona ਪਾਜ਼ੀਟਿਵ ਮਰੀਜ਼ ਸਾਹਣੇ ਆਏ ਹਨ। ਮਹਾਰਾਸ਼ਟਰ ਦੇ ਅਲੱਗ- ਅਲੱਗ ਹਿੱਸਿਆਂ ‘ਚ ਬੀਤੇ 24 ਘੰਟਿਆਂ ਦੇ ਅੰਦਰ 552 ਨਵੇਂ Corona ਪਾਜ਼ੀਟਿਵ ਦੀ ਪਹਿਚਾਣ ਕੀਤੀ ਗਈ ਹੈ ਜਦਕਿ ਇਸ ਦੌਰਾਨ ਬੀਮਾਰੀ ਦੀ ਵਜ੍ਹਾ ਨਾਲ 12 ਲੋਕਾਂ ਜੀ ਮੌਤ ਹੋ ਗਈ ਹੈ।

ਹੁਣ ਤਕ ਮਹਾਰਾਸ਼ਟਰ ‘ਚ Coronavirus ਦੀ ਵਜ੍ਹਾ ਨਾਲ ਕੁਲ 223 ਲੋਕਾਂ ਦੀ ਮੌਤ ਹੋ ਚੁੱਕੀ ਹੈ ਜੋ ਪੂਰੇ ਦੇਸ਼ ‘ਚ ਸਭ ਤੋਂ ਜ਼ਿਆਦਾ ਹੈ। ਮਹਾਰਾਸ਼ਟਰ ‘ਚ ਕੁਲ Coronaਪਾਜ਼ੀਟਿਵ ਮਰੀਜ਼ਾਂ ਦੀ ਸੰਖਿਆਂ 4200 ਤਕ ਪਹੁੰਚ ਚੁੱਕੀ ਹੈ। ਰਾਜਧਾਨੀ ਮੁੰਬਈ ‘ਚ ਹੀ 2724 ਲੋਕ Coronaਪਾਜ਼ੀਟਿਵ ਪਾਏ ਗਏ ਹਨ। ਸਿਰਫ ਰਾਜਧਾਨੀ ਮੁੰਬਈ ‘ਚ ਇਹ ਜਾਨਲੇਵਾ ਵਾਇਰਲ 132 ਲੋਕਾਂ ਨੂੰ ਮੌਤ ਦੀ ਨੀਂਦ ਸੁਲਾ ਚੁੱਕਿਆ ਹੈ। ਹਾਲਾਂਕਿ ਰਾਹਤ ਦੀ ਖਬਰ ਇਹ ਹੈ ਕਿ 507 ਮਰੀਜ਼ਾਂ ਨੇ Coronaਤੋਂ ਜੰਗ ਵੀ ਜਿੱਤੀ ਹੈ ਤੇ ਉਹ ਇਸ ਤੋਂ ਪੂਰੀ ਤਰ੍ਹਾਂ ਠੀਕ ਹੋ ਗਏ ਹਨ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ