Corona in India: ਦੇਸ਼ ਭਰ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, ਇਕ ਦਿਨ ਵਿੱਚ ਆਏ 17000 ਦੇ ਕਰੀਬ ਪੋਜ਼ੀਟਿਵ ਕੇਸ

corona-highest-positive-cases-in-india-one-day

Corona in India:  ਕੋਰੋਨਾ ਵਾਇਰਸ ਨੇ ਭਾਰਤ ‘ਚ ਪੈਰ ਪੂਰੀ ਤਰ੍ਹਾਂ ਪਸਾਰ ਲਏ ਹਨ। ਜਿੱਥੇ ਸ਼ੁਰੂਆਤ ‘ਚ ਲੱਗ ਰਿਹਾ ਸੀ ਕਿ ਭਾਰਤ ਨੇ ਕੋਰੋਨਾ ਵਾਇਰਸ ਨੂੰ ਲਗਾਮ ਪਾ ਲਈ ਹੈ, ਸਥਿਤੀ ਕੰਟਰੋਲ ਹੇਠ ਹੈ ਉੱਥੇ ਹੀ ਹੁਣ ਜਾਪ ਰਿਹਾ ਕਿ ਭਾਰਤ ਹੱਥੋਂ ਸਥਿਤੀ ਵਿਗੜ ਚੁੱਕੀ ਹੈ। ਅਜਿਹੇ ‘ਚ ਰੋਜ਼ਾਨਾ ਹਜ਼ਾਰਾਂ ਦੀ ਤਾਦਾਦ ‘ਚ ਮਾਮਲੇ ਵਧ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ‘ਚ 16,922 ਮਾਮਲੇ ਸਾਹਮਣੇ ਆਏ ਹਨ ਤੇ 418 ਲੋਕਾਂ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ: Petrol Diesel Price: ਦੇਸ਼ ਵਿੱਚ ਪਹਿਲੀ ਵਾਰ 80 ਰੁਪਏ ਤੋਂ ਪਾਰ ਹੋਇਆ ਡੀਜ਼ਲ, 19ਵੇਂ ਦਿਨ ਵੀ ਦਿਸੀ ਕੀਮਤਾਂ ਵਿੱਚ ਤੇਜ਼ੀ

ਤਾਜ਼ਾ ਅੰਕੜਿਆਂ ਤੋਂ ਬਾਅਦ ਦੇਸ਼ ਭਰ ‘ਚ ਕੋਰੋਨਾ ਪੌਜ਼ੇਟਿਵ ਮਾਮਲਿਆਂ ਦੀ ਕੁੱਲ ਗਿਣਤੀ 04,73,10 ਹੋ ਗਈ ਹੈ। ਇਸ ਦਰਮਿਆਨ ਮੌਤਾਂ ਦਾ ਅੰਕੜਾ 14,894 ਲੋਕਾਂ ਦੀ ਮੌਤ ਹੋ ਗਈ ਹੈ। ਭਾਰਤ ‘ਚ ਇਸ ਵੇਲੇ 01,86,514 ਐਕਟਿਵ ਮਾਮਲੇ ਹਨ। ਜਦਕਿ 02,71,697 ਲੋਕ ਠੀਕ ਹੋ ਚੁੱਕੇ ਹਨ। ਭਾਰਤ ‘ਚ ਲੌਕਡਾਊਨ ‘ਚ ਛੋਟ ਦੇਣ ਤੋਂ ਬਾਅਦ ਲਗਾਤਾਰ ਮਾਮਲਿਆਂ ‘ਚ ਇਜ਼ਾਫਾ ਹੋ ਰਿਹਾ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ