ਕੋਰੋਨਾ ਦੇ ਕਹਿਰ ‘ਚ ਮਹਿੰਗਾਈ ਦੀ ਵੱਡੀ ਮਾਰ, ਤੇਲ ਹੋਏ ਦੁੱਗਣੇ ਮਹਿੰਗੇ

Corona-fury-hits-inflation

ਸਬਜ਼ੀਆਂ, ਫਲਾਂ, ਦਾਲਾਂ ਦੇ ਨਾਲ-ਨਾਲ ਖ਼ੁਰਾਕੀ ਤੇਲ ਦੀ ਮਹਿੰਗਾਈ ਆਮ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਹਾਲਾਤ ਇਹ ਹਨ ਕਿ ਪਿਛਲੇ ਇੱਕ ਸਾਲ ’ਚ ਖ਼ੁਰਾਕੀ ਤੇਲਾਂ ਦੀਆਂ ਕੀਮਤਾਂ ਲਗਭਗ ਦੁੱਗਣੀਆਂ ਵਧ ਗਈਆਂ ਹਨ।

ਭਾਰਤ ’ਚ ਹੋਟਲਾਂ, ਰੈਸਟੋਰੈਂਟਾਂ ਆਦਿ ਵਿੱਚ ਪਾਮ ਆੱਇਲ ਦੀ ਵਰਤੋਂ ਹੁੰਦੀ ਹੈ। ਦਰਾਮਦਸ਼ੁਦਾ ਪਾਮ ਆਇਲ ਮਹਿੰਗਾ ਹੋਣ ਕਾਰਣ ਖ਼ੁਰਾਕੀ ਤੇਲ ਹੋਰ ਮਹਿੰਗਾ ਹੋਣ ਦਾ ਖ਼ਦਸ਼ਾ ਹੈ।

ਮਈ 2020 ’ਚ ਪਾਮ ਆਇਲ ਦੀ ਕੀਮਤ 76 ਰੁਪਏ ਪ੍ਰਤੀ ਲਿਟਰ ਸੀ ਪਰ ਇੱਕ ਸਾਲ ਬਾਅਦ ਹੀ ਇਸ ਦੀ ਕੀਮਤ ਦੁੱਗਣੀ ਹੋਈ ਗਈ। ਮਈ 2020 ’ਚ ਮੂੰਗਫ਼ਲੀ ਦੇ ਤੇਲ ਦੀ ਕੀਮਤ 120 ਰੁਪਏ ਪ੍ਰਤੀ ਕਿਲੋਗ੍ਰਾਮ ਸੀ ਪਰ ਮਈ 2021 ’ਚ ਇਹ 196 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ।

ਹਾਲੇ ਪੈਕੇਟ ਬੰਦ ਫ਼ੂਡ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਣ ਵਾਲਾ ਹੈ ਕਿਉਂਕਿ ਪੈਕੇਟ ਬੰਦ ਖਾਣੇ ਵਿੱਚ ਵੱਡੇ ਪੱਧਰ ਉੱਤੇ ਪਾਮ ਆੱਇਲ ਦੀ ਹੀ ਵਰਤੋਂ ਹੁੰਦੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ