ਕੋਰੋਨਾ ਲੋਕਾਂ ਵਿੱਚ ਦਹਿਸ਼ਤ ਦੀਆਂ ਸਥਿਤੀਆਂ ਪੈਦਾ ਕਰ ਰਿਹਾ ਹੈ,68% ਲੋਕਾਂ ਨੇ ਕਿਹਾ ਕਿ ਤਾਲਾਬੰਦੀ ਨੂੰ 26 ਅਪ੍ਰੈਲ ਤੋਂ ਬਾਅਦ ਵਧਾਇਆ ਜਾਣਾ ਚਾਹੀਦਾ ਹੈ

corona create panic situations among the people

ਸਰਵੇਖਣ ਦੇ ਮੁਤਾਬਕ 68 ਫੀਸਦ ਲੋਕਾਂ ਦਾ ਮੰਨਣਾ ਹੈ ਕਿ ਮਹਾਮਾਰੀ ਤੇ ਕਾਬੂ ਪਾਉਣ ਲਈ ਲੌਕਡਾਊਨ ਵਧਾ ਦੇਣਾ ਚਾਹੀਦਾ ਹੈ। ਦੇਸ਼ ਇਸ ਸਮੇਂ ਜਾਨਲੇਵਾ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਰਾਜਧਾਨੀ ਦਿੱਲੀ, ਮਹਾਰਾਸ਼ਟਰ ਤੇ ਉੱਤਰ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਸੂਬਿਆਂ ‘ਚ ਕੋਰੋਨਾ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ

28 ਫੀਸਦ ਲੋਕਾਂ ਨੇ ਕਿਹਾ-ਤਿੰਨ ਹਫਤਿਆਂ ਲਈ ਵਧਾ ਦੇਣਾ ਚਾਹੀਦਾ

20 ਫੀਸਦ ਲੋਕਾਂ ਨੇ ਕਿਹਾ- ਦੋ ਹਫਤਿਆਂ ਲਈ ਵਧਾ ਦੇਣਾ ਚਾਹੀਦਾ

20 ਫੀਸਦ ਲੋਕਾਂ ਨੇ ਕਿਹਾ- ਇਕ ਹਫਤੇ ਲਈ ਵਧਾ ਦੇਣਾ ਚਾਹੀਦਾ

ਸਿਰਫ 9 ਫੀਸਦ ਲੋਕਾਂ ਨੇ ਕਿਹਾ – ਲੌਕਡਾਊਨ, ਕਰਫਿਊ ਤੇ ਸਾਰੀਆਂ ਪਾਬੰਦੀਆਂ ਹਟਾ ਦੇਣੀਆਂ ਚਾਹੀਦੀਆਂ ਹਨ।

16 ਫੀਸਦ ਨੇ ਕਿਹਾ ਲੌਕਡਾਊਨ ਤੇ ਕਰਫਿਊ ਖਤਮ ਕਰਕੇ ਸਿਰਫ ਨਾਈਟ ਕਰਫਿਊ ਲਾਗੂ ਰਹੇ।

ਦਿੱਲੀ ‘ਚ ਹੁਣ ਹਰ ਦਿਨ 26 ਹਜ਼ਾਰ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਜਾ ਰਹੇ। ਫਿਕਰ ਇਸ ਗੱਲ ਦਾ ਕਿ 80 ਫੀਸਦ ਹਸਪਤਾਲਾਂ ‘ਚ ਆਕਸੀਜਨ ਦੀ ਭਾਰੀ ਕਮੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ