ਕੋਰੋਨਾ ਦੇ ਮਾਮਲੇ ਲਗਾਤਾਰ ਤੀਜੇ ਦਿਨ ਵਧੇ, 24 ਘੰਟਿਆਂ ਵਿੱਚ 2.76 ਲੱਖ ਨਵੇਂ ਮਾਮਲੇ, 3874 ਮੌਤਾਂ

Corona cases rise for third consecutive dayCorona cases rise for third consecutive day

ਪਿਛਲੇ 24 ਘੰਟਿਆਂ ‘ਚ 2,76,110 ਨਵੇਂ ਕੋਰੋਨਾ ਕੇਸ ਆਏ ਤੇ 3,874 ਇਨਫੈਕਟਡ ਮਰੀਜ਼ਾਂ ਦੀ ਜਾਨ ਚਲੀ ਗਈ। ਉੱਥੇ ਹੀ 3,69,077 ਲੋਕ ਕੋਰੋਨਾ ਨਾਲ ਠੀਕ ਵੀ ਹੋਏ ਹਨ। ਯਾਨੀ 96, 841 ਐਕਟਿਵ ਕੇਸ ਘਟੇ ਹਨ । ਇਸ ਤੋਂ ਪਹਿਲਾਂ ਮੰਗਲਵਾਰ ਨੂੰ 2.67 ਲੱਖ, ਸੋਮਵਾਰ 2.63 ਲੱਖ ਨਵੇਂ ਕੇਸ ਦਰਜ ਕੀਤੇ ਗਏ ਹਨ।

ਦੇਸ਼ਭਰ ‘ਚ 18 ਕਰੋੜ, 70 ਲੱਖ, 9 ਹਜ਼ਾਰ, 792 ਕੋਰੋਨਾ ਡੋਜ਼ ਦਿੱਤੇ ਜਾ ਚੁੱਕੇ ਹਨ। ਲੰਘੇ ਦਿਨ 11 ਲੱਖ 66 ਹਜ਼ਾਰ 90 ਟੀਕੇ ਲਾਏ ਗਏ, ਜਦਕਿ ਹੁਣ ਤੱਕ 32 ਕਰੋੜ ਤੋਂ ਵੱਧ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਬੀਤੇ ਦਿਨ ਤਕਰੀਬਨ 20 ਲੱਖ ਕੋਰੋਨਾ ਲਾਗ ਦੇ ਨਮੂਨੇ ਲਏ ਗਏ, ਜਿਸ ਦੀ ਪਾਜ਼ਿਟਿਵਿਟੀ ਦਰ 13 ਫ਼ੀਸਦ ਤੋਂ ਵੱਧ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ