Corona in Rajasthan: ਰਾਜਸਥਾਨ ਵਿੱਚ Corona ਦਾ ਕਹਿਰ, 71 ਨਵੇਂ ਕੇਸਾਂ ਨਾਲ ਮਰੀਜ਼ਾਂ ਦੀ ਗਿਣਤੀ ਹੋਈ 7100

corona-7100-patients-163-people-deaths-in-rajasthan

Corona in Rajasthan: ਰਾਜਸਥਾਨ ‘ਚ ਸੋਮਵਾਰ ਨੂੰ 72 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਉਣ ਦੇ ਨਾਲ ਹੀ ਇਸ ਦੀ ਗਿਣਤੀ ਵਧ ਕੇ 7100 ਪਹੁੰਚ ਗਈ। ਮੈਡੀਕਲ ਵਿਭਾਗ ਵਲੋਂ ਅੱਜ ਯਾਨੀ ਸੋਮਵਾਰ ਨੂੰ ਜਾਰੀ ਰਿਪੋਰਟ ਅਨੁਸਾਰ ਸਭ ਤੋਂ ਵਧ ਕੋਰੋਨਾ ਪੀੜਤ ਮਰੀਜ਼ ਪਾਲੀ ‘ਚ 25 ਮਰੀਜ਼ ਸਾਹਮਣੇ ਆਏ। ਇਸ ਤੋਂ ਇਲਾਵਾ ਰਾਜਧਾਨੀ ਜੈਪੁਰ ‘ਚ 11, ਸੀਕਰ ‘ਚ 22, ਕੋਟਾ ‘ਚ 7, ਅਲਵਰ ‘ਚ 5, ਧੌਲਪੁਰ ਅਤੇ ਸਵਾਈ ਮਾਧੋਪੁਰ ‘ਚ ਇਕ-ਇਕ ਨਵਾਂ ਕੋਰੋਨਾ ਪੀੜਤ ਮਰੀਜ਼ ਸਾਹਮਣੇ ਆਇਆ ਹੈ। ਵਿਭਾਗ ਅਨੁਸਾਰ ਇਸ ਜਾਨਲੇਵਾ ਵਿਸ਼ਾਣੂੰ ਨਾਲ ਹੁਣ ਤੱਕ ਸੂਬੇ ‘ਚ 163 ਲੋਕਾਂ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ: Corona in India: Corona ਮਹਾਂਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਵਿੱਚ ਭਾਰਤ ਹੋਇਆ ਸ਼ਾਮਿਲ

ਵਿਭਾਗ ਅਨੁਸਾਰ ਹੁਣ ਤੱਕ ਅਜਮੇਰ ‘ਚ 307, ਅਲਵਰ ‘ਚ 51, ਬਾਂਸਵਾੜਾ ‘ਚ 85, ਬਾਰਾਂ ‘ਚ 5, ਬਾੜਮੇਰ ‘ਚ 82, ਭਰਤਪੁਰ ‘ਚ 141, ਭੀਲਵਾੜਾ ‘ਚ 117, ਬੀਕਾਨੇਰ ‘ਚ 78, ਚਿਤੌੜਗੜ੍ਹ ‘ਚ 170, ਚੁਰੂ ‘ਚ 68, ਦੌਸਾ 43, ਧੌਲਪੁਰ ‘ਚ 43, ਡੂੰਗਰਪੁਰ ‘ਚ 318, ਗੰਗਾਨਗਰ ‘ਚ ਇਕ, ਹਨੂੰਮਾਨਗੜ੍ਹ ‘ਚ 14, ਜੈਪੁਰ ‘ਚ 1826, ਜੈਸਲਮੇਰ ‘ਚ 68, ਜਾਲੌਰ ‘ਚ 149, ਝਾਲਾਵਾੜ ‘ਚ 59, ਝੁੰਝੁਨੂੰ ‘ਚ 88, ਜੋਧਪੁਰ ‘ਚ 1224, ਬੀ.ਐੱਸ.ਐੱਫ. 48, ਕਰੌਲੀ ‘ਚ 10, ਕੋਟਾ ‘ਚ 386, ਨਾਗੌਰ ‘ਚ 343, ਪਾਲੀ ‘ਚ 312, ਪ੍ਰਤਾਪਗੜ੍ਹ ‘ਚ 12, ਰਾਜਸਮੰਦ ‘ਚ 112, ਸਵਾਈ ਮਾਧੋਪੁਰ ‘ਚ 18, ਸੀਕਰ ‘ਚ 104, ਸਿਰੋਹੀ 103, ਟੋਂਕ ‘ਚ 159, ਉਦੇਪੁਰ ‘ਚ 480 ਪੀੜਤ ਮਰੀਜ਼ ਸਾਹਮਣੇ ਆਏ ਹਨ। ਵਿਭਾਗ ਅਨੁਸਾਰ ਹੁਣ ਤੱਕ 3 ਲੱਖ 17 ਹਜ਼ਾਰ 935 ਸੈਂਪਲ ਲਏ, ਜਿਨ੍ਹਾਂ ‘ਚੋਂ 7100 ਪਾਜ਼ੇਟਿਵ, 3 ਲੱਖ 6 ਹਜ਼ਾਰ 209 ਨੈਗੇਟਿਵ ਅਤੇ 3758 ਦੀ ਰਿਪੋਰਟ ਆਉਣੀ ਬਾਕੀ ਹੈ। ਇਸ ਤੋਂ ਇਲਾਵਾ ਸੂਬੇ ‘ਚ ਕੁੱਲ ਐਕਟਿਵ ਕੇਸ 3081 ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ