ਲੋਕਸਭਾ ਚੋਣਾਂ ਲਈ ਕਾਂਗਰਸ ਨੇ 20 ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ, ਪੰਜਾਬ ਦੇ ਵੀ 6 ਉਮੀਦਵਾਰ ਐਲਾਨੇ

congress released 20 loksabha candidates list

ਕਾਂਗਰਸ ਨੇ ਦੇਰ ਰਾਤ ਲੋਕ ਸਭਾ ਚੋਣਾਂ ਲਈ 20 ਉਮੀਦਵਾਰਾਂ ਦੀ ਇੱਕ ਲਿਸਟ ਜਾਰੀ ਕੀਤੀ ਹੈ। ਇਸ ਲਿਸਟ ‘ਚ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ, ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਅਤੇ ਸੁਬੋਧ ਕਾਂਤ ਸਹਾਏ ਦਾ ਨਾਂਅ ਸ਼ਾਮਲ ਹੈ। ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਨੂੰ ਪਟਿਆਲਾ ਤੋਂ ਲੋਕਸਭਾ ਸੀਟ ਦਾ ਟਿਕਟ ਦਿੱਤਾ ਗਿਆ ਹੈ।

ਜਰੂਰ ਪੜ੍ਹੋ : ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਚੋਣ ਮੈਨੀਫੈਸਟੋ ਕੀਤਾ ਜਾਰੀ, ਕੀਤੇ ਵੱਡੇ ਐਲਾਨ

ਉਧਰ ਪਵਨ ਕੁਮਾਰ ਬਾਂਸਲ ਨੂੰ ਚੰਡੀਗੜ੍ਹ ਤੋਂ ਉਮੀਦਵਾਰ ਬਣਾਇਆ ਗਿਆ ਹੈ। 2014 ‘ਚ ਬਾਂਸਲ ਬੀਜੇਪੀ ਦੀ ਕਿਰਨ ਖੇਰ ਤੋਂ ਹਾਰ ਗਏ ਸੀ। ਪੰਜਾਬ ‘ਚ ਕਾਂਗਰਸ ਨੇ ਗੁਰਦਾਸਪੁਰ ਤੋਂ ਸਾਂਸਦ ਸੁਨੀਲ ਜਾਖੜ, ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਓਝਲਾ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਅਤੇ ਜਲੰਧਰ ਤੋਂ ਸੰਤੋਸ਼ ਸਿੰਘ ਚੌਧਰੀ ਨੂੰ ਉਮੀਦਵਾਰ ਬਣਾਇਆ ਗਿਆ ਹੈ।

20 ਉਮੀਦਵਾਰਾਂ ‘ਚ ਪੰਜਾਬ ਦੇ ਛੇ, ਗੁਜਰਾਤ ਤੋਂ ਚਾਰ, ਝਾਰਖੰਡ ਤੋਂ ਤਿੰਨ, ਓਡੀਸਾ ਅਤੇ ਕਰਨਾਟਕ ਤੋਂ ਦੋ-ਦੋ ਅਤੇ ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਅਤੇ ਦਾਦਰ ਨਗਰ ਹਵੇਲੀ ਤੋਂ ਇੱਕ-ਇੱਕ ਉਮੀਦਵਾਰ ਦਾ ਨਾਂਅ ਹੈ। ਕਾਂਗਰਸ ਨੇ ਗੁਜਰਾਤ ਦੇ ਗਾਂਧੀਨਗਰ ਸੀਟ ਤੋਂ ਡਾ. ਸੀਜੇ ਚਾਵੜਾ ਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਖਿਲਾਫ ਉਤਾਰਿਆ ਹੈ।

Source:AbpSanjha