ਅੱਜ ਹੋਵੇਗਾ ਕਾਂਗਰਸ ਦੇ ਨਵੇਂ ਪ੍ਰਧਾਨ ਦਾ ਐਲਾਨ

congress new president

ਪੰਜਾਬ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਬਹਿਸ ਛਿੜਦੀ ਰਹਿੰਦੀ ਹੈ। ਰਾਹੁਲ ਗਾਂਧੀ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਸਰਕਾਰ ਵਿੱਚ ਕਾਂਗਰਸ ਦੇ ਨਵੇਂ ਪ੍ਰਧਾਨ ਨੂੰ ਆ ਕੇ ਲੰਮਾ ਸਮਾਂ ਵਿਵਾਦ ਛਿੜਿਆ ਰਿਹਾ ਹੈ। ਰਾਹੁਲ ਗਾਂਧੀ ਦੇ ਅਸਤੀਫੇ ਤੋਂ ਬਾਅਦ ਅੱਜ ਕਾਂਗਰਸ ਵਰਕਿੰਗ ਕਮੇਟੀ (CWC) ਦੀ ਮਹੱਤਵਪੂਰਨ ਬੈਠਕ ਹੋਵੇਗੀ। ਜਾਣਕਾਰੀ ਅਨੁਸਾਰ ਇਸ ਬੈਠਕ ਵਿੱਚ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਕਰਨ ਲਈ ਵੋਟਿੰਗ ਕਰਵਾਈ ਜਾਵੇਗੀ।

ਭਰੋਸੇਯੋਗ ਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਪਾਰਟੀ ਦੇ ਮੁੱਖ ਸਕੱਤਰ ਮੁਕੁਲ ਵਾਸਨਿਕ ਪ੍ਰਧਾਨਗੀ ਦੇ ਅਹੁਦੇ ਦੀ ਦੌੜ ਵਿੱਚ ਸਭ ਤੋਂ ਅੱਗੇ ਹਨ। ਪਰ ਕਾਂਗਰਸ ਦੇ ਸੀਨੀਅਰ ਨੇਤਾ ਮੱਲਿਕਾਰਜੁਨ ਖੜਗੇ ਵੀ ਦਾਅਵੇਦਾਰ ਦੱਸੇ ਜਾ ਰਹੇ ਹਨ। ਦਰਅਸਲ ਪਾਰਟੀ ਇੱਕ ਨੌਜਵਾਨ ਪ੍ਰਧਾਨ ਦੀ ਮੰਗ ਕਰ ਰਹੀ ਹੈ। ਜਿਸ ਵਿੱਚ ਸਚਿਨ ਪਾਇਲਟ ਤੇ ਯੋਤੀਰਾਦਿਤਿਆ ਸਿੰਧੀਆ ਦੋ ਨਾਮ ਅੱਗੇ ਆਏ ਹਨ।

ਇਹ ਵੀ ਪੜ੍ਹੋ: ਰਾਮ ਰਹੀਮ ਦੀ ਪੈਰੋਲ ਲਈ ਲਾਈ ਗਈ ਅਰਜ਼ੀ ਨਾ-ਮਨਜ਼ੂਰ

ਕਾਂਗਰਸ ਵਰਕਿੰਗ ਕਮੇਟੀ ਦੀ ਇਸ ਮੀਟਿੰਗ ਤੋਂ ਪਹਿਲਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੋਨੀਆ ਗਾਂਧੀ ਨੇ ਆਪਣੇ ਗ੍ਰਹਿ ਵਿੱਚ ਅਹਿਮਦ ਪਟੇਲ, ਏ.ਕੇ. ਐਂਟਨੀ, ਕੇ.ਸੀ. ਵੇਣੂੰਗੋਪਾਲ ਨਾਲ ਇਕ ਮੀਟਿੰਗ ਕੀਤੀ ਸੀ। ਕਾਂਗਰਸ ਦੇ ਨਵੇਂ ਪ੍ਰਧਾਨ ਦੇ ਲਈ ਸਾਰੇ ਸੀਨੀਅਰ ਲੀਡਰ ਅਤੇ ਵਿਧਾਇਕ ਇੱਕ-ਡੇਢ ਮਹੀਨੇ ਤੋਂ ਵਿਚਾਰ ਕਰ ਰਹੇ ਹਨ।

ਰਾਹੁਲ ਗਾਂਧੀ ਨੇ ਅਮੇਠੀ ਤੋਂ ਚੋਣ ਹਾਰਨ ਤੋਂ ਬਾਅਦ ਅਤੇ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ ਸ਼ਰਮਨਾਕ ਪ੍ਰਦਰਸ਼ਨ ਮਗਰੋਂ ਪ੍ਰਧਾਨਗੀ ਛੱਡਣ ਦਾ ਫੈਸਲਾ ਲੈ ਲਿਆ ਸੀ। ਲਾਂਕਿ, ਗਾਂਧੀ ਨੂੰ ਰੋਕਣ ਦੀਆਂ ਕਾਫੀ ਕੋਸ਼ਿਸ਼ਾਂ ਹੋਈਆਂ ਪਰ ਉਹ ਅਸਤੀਫ਼ਾ ਦੇਣ ਲਈ ਬਜ਼ਿੱਦ ਹਨ। ਹੁਣ ਸੀਡਬਲਿਊਸੀ ਦੀ ਬੈਠਕ ਸਵੇਰੇ 11 ਵਜੇ ਪਾਰਟੀ ਹੈੱਡਕੁਆਰਟਰ ਵਿੱਚ ਹੋਣੀ ਹੈ ਅਤੇ ਕਾਂਗਰਸ ਦਾ ਨਵਾਂ ਪ੍ਰਧਾਨ ਸਾਹਮਣੇ ਆ ਸਕਦਾ ਹੈ।