ਗ੍ਰੇਟਰ ਨੋਇਡਾ ‘ਚ ਕਾਲਜ ਦੇ ਮੁੰਡਿਆਂ ਨੇ ਇੱਕ ਲੜਕੀ ਨੂੰ ਸ਼ਰ੍ਹੇਆਮ ਡਾਂਗਾਂ ਨਾਲ ਕੁੱਟਿਆ

group of boys beaten a girl

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਤੋਂ 50 ਕਿਲੋਮੀਟਰ ਤੋਂ ਵੀ ਘੱਟ ਦੂਰੀ ‘ਤੇ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿੱਚ ਕੁਝ ਨੌਜਵਾਨਾਂ ਵੱਲੋਂ ਇੱਕ ਲੜਕੀ ਨੂੰ ਬੁਰੀ ਤਰ੍ਹਾਂ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨਾਂ ਵੱਲੋਂ ਲੜਕੀ ਦੀ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਹਾਸਲ ਜਾਣਕਾਰੀ ਮੁਾਤਬਕ ਕਿਸੇ ਵਿਵਾਦ ਵਿੱਚ ਕੁਝ ਨੌਜਵਾਨਾਂ ਨੇ ਅਚਾਨਕ ਲੜਕੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਮਾਮਲਾ ਗ੍ਰੇਟਰ ਨੋਇਡਾ ਦੀ ਕੌਸ਼ੱਲਿਆ ਰੇਜ਼ੀਡੈਂਸੀ ਕੋਲ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਕਾਲਜ ਦੇ ਕੁਝ ਨੌਜਵਾਨਾਂ ਨੇ ਮਿਲ ਕੇ ਇੱਕ ਲੜਕੀ ਨੂੰ ਬੇਰਹਿਮੀ ਨਾਲ ਕੁੱਟਿਆ। ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਵੀਡੀਓ ਕਦੋਂ ਦੀ ਹੈ ਪਰ ਇਸ ਘਟਨਾ ਬਾਅਦ ਪੁਲਿਸ ‘ਚ ਹੜਕੰਪ ਮੱਚ ਗਿਆ ਹੈ।

ਇਹ ਵੀ ਪੜ੍ਹੋ : ਲੁਧਿਆਣਾ : ਨੌਜਵਾਨ ਦੀ ਮੌਤ ਤੇ ਭੜਕੇ ਲੋਕਾਂ ਨੇ ਬੱਸ ਨੂੰ ਲਾਈ ਅੱਗ

ਵੀਡੀਓ ਮੁਤਾਬਕ ਲੜਕਿਆਂ ਨੇ ਬਗੈਰ ਕਿਸੇ ਡਰ ਦੇ ਲੜਕੀ ਨੂੰ ਜ਼ਮੀਨ ‘ਤੇ ਲਿਟਾ ਤੇ ਕੁੱਟ ਰਹੇ ਹਨ। ਲੜਕੀ ਲਗਾਤਾਰ ਚੀਕਾਂ ਮਾਰ ਰਹੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਉੱਥੇ ਮੌਜੂਦ ਹੋਰ ਲੜਕਿਆਂ ਵਿੱਚੋਂ ਕਿਸੇ ਨੇ ਵੀ ਉਸ ਨੂੰ ਛੁਡਾਉਣ ਦੀ ਹਿੰਮਤ ਨਹੀਂ ਕੀਤੀ।

ਇਹ ਵੀ ਜਾਣਕਾਰੀ ਮਿਲੀ ਹੈ ਕਿ ਪੀੜਤਾ ਗ੍ਰੇਟਰ ਨੋਇਡਾ ਸੈਲੂਨ ਵਿੱਚ ਕੰਮ ਕਰਦੀ ਹੈ। ਜਦੋਂ ਲੜਕੀ ਨੇ ਤਨਖ਼ਾਹ ਮੰਗੀ ਤਾਂ ਉਸ ਨੂੰ ਜ਼ਮੀਨ ‘ਤੇ ਸੁੱਟ ਦਿੱਤਾ। ਫਿਲਹਾਲ ਪੁਲਿਸ ਨੇ ਵੀਡੀਓ ਵਾਇਰਲ ਹੋਣ ਤੇ ਲੜਕੀ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਬਲਾਤਕਾਰ ਦੀ ਕੋਸ਼ਿਸ਼ ਦੀ ਵੀ ਧਾਰਾ ਲਾਈ ਹੈ। ਵੀਡੀਓ ਦੇ ਆਧਾਰ ‘ਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

Source:AbpSanjha