Delhi Latest News: ਦਿੱਲੀ NCR ਤੇ Corona ਦਾ ਕਹਿਰ, CNG ਦੀ ਕੀਮਤ ਵਿੱਚ ਹੋਇਆ ਵਾਧਾ

cng-became-more-expensive-delhi-ncr
Delhi Latest News: ਦਿੱਲੀ ਤੇ ਆਲੇ-ਦੁਆਲੇ ਦੇ ਸ਼ਹਿਰਾਂ ‘ਚ ਸੀ. ਐੱਨ. ਜੀ. ਦਾ ਪਰਚੂਨ ਕਾਰੋਬਾਰ ਕਰਨ ਵਾਲੀ ਕੰਪਨੀ ਨੇ ਕੀਮਤਾਂ ਮੰਗਲਵਾਰ ਨੂੰ ਸਵੇਰ ਤੋਂ ਇਕ ਰੁਪਏ ਪ੍ਰਤੀ ਕਿਲੋ ਵਧਾਉਣ ਦਾ ਐਲਾਨ ਕੀਤਾ ਹੈ। ਇਹ ਵਾਧਾ ਗੈਸ ਸਟੇਸ਼ਨਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਸੁਰੱਖਿਆ ਬਣਾਉਣ ਦੇ ਵਾਧੂ ਖਰਚਿਆਂ ਨੂੰ ਲੈ ਕੇ ਹੈ।ਵਾਹਨਾਂ ਦੇ ਲਈ ਸੀ. ਐੱਨ. ਜੀ. ਤੇ ਰਸੋਈਆਂ ‘ਚ ਪਾਈਪ ਨਾਲ ਕੁਦਰਤੀ ਗੈਸ (ਪੀ. ਐੱਨ. ਜੀ.) ਸਪਲਾਈ ਕਰਨ ਵਾਲੀ ਕੰਪਨੀ ਇੰਦਰਪ੍ਰਸਥ ਗੈਸ ਲਿਮਟਿਡ ਨੇ ਸੋਮਵਾਰ ਨੂੰ ਟਵੀਟ ਦੇ ਰਾਹੀ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.)’ਚ ਸੀ. ਐੱਨ. ਜੀ. ਦੀ ਕੀਮਤ 42 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵਧਾ ਕੇ 43 ਰੁਪਏ ਕਿਲੋਗ੍ਰਾਮ ਕਰ ਦਿੱਤੀ ਗਈ। ਵਧੀਆਂ ਕੀਮਤਾ 2 ਜੂਨ 2020 ਨੂੰ ਸਵੇਰੇ 6 ਵਜੇ ਤੋਂ ਲਾਗੂ ਹੋਣਗੀਆਂ। ਹਾਲਾਂਕਿ ਪੀ. ਐੱਨ. ਜੀ. ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਵੇਗਾ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ