ਪੂਰਬੀ ਲੱਦਾਖ ਤੋਂ ਪਿੱਛੇ ਹਟਿਆ ਚੀਨ, ਤਸਵੀਰਾਂ ਆਈਆਂ ਸਾਹਮਣੇ

China-withdrew-from-east-Ladakh

ਪੂਰਬੀ ਲੱਦਾਖ ਦੇ ਪੈਂਗੋਗ ਝੀਲ ਦੇ ਉੱਤਰੀ ਅਤੇ ਦੱਖਣੀ ਕਿਨਾਰਿਆਂ ਤੋਂ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਦੀ ਵਾਪਸੀ ਦੀ ਪ੍ਰਕਿਰਿਆ ਯੋਜਨਾ ਮੁਤਾਬਕ ਚੱਲ ਰਹੀ ਹੈ। ਜਾਣਕਾਰੀ ਮੁਤਾਬਕ ਅਗਲੇ 6-7 ਦਿਨਾਂ ਵਿਚ ਵਾਪਸੀ ਦੀ ਪ੍ਰਕਿਰਿਆ ਪੂਰੀ ਹੋਣ ਦੀ ਉਮੀਦ ਹੈ। ਇਹ ਜਾਣਕਾਰੀ ਰੱਖਿਆ ਸੂਤਰਾਂ ਨੇ ਦਿੱਤੀ।

ਇਸ ਤਰ੍ਹਾਂ ਦੀ ਕਾਰਵਾਈ ਝੀਲ ਦੇ ਦੱਖਣੀ ਕਿਨਾਰੇ ’ਤੇ ਵੀ ਹੋਵੇਗੀ। ਚੀਨੀ ਫ਼ੌਜ ਨੇ ਪਿਛਲੇ ਸਾਲ ‘ਫਿੰਗਰ-4’ ਅਤੇ ‘ਫਿੰਗਰ-8’ ਦਰਮਿਆਨ ਕਈ ਬੰਕਰ ਅਤੇ ਹੋਰ ਢਾਂਚੇ ਬਣਾ ਲਏ ਸਨ। ਵਾਪਸੀ ਦੀ ਪ੍ਰਕਿਰਿਆ 10 ਫਰਵਰੀ ਨੂੰ ਸ਼ੁਰੂ ਹੋਈ ਸੀ। ਇਸ ਬਾਬਤ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ ਵਿਚ ਵਾਪਸੀ ਸਹਿਮਤੀ ਸਮਝੌਤੇ ’ਤੇ ਵਿਸਥਾਰ ਪੂਰਵਕ ਬਿਆਨ ਦਿੱਤਾ ਸੀ। ਸਿੰਘ ਨੇ ਕਿਹਾ ਸੀ ਕਿ ਸਮਝੌਤੇ ਮੁਤਾਬਕ ਚੀਨ ਨੂੰ ਉੱਤਰੀ ਕਿਨਾਰੇ ’ਤੇ ‘ਫਿੰਗਰ-8’ ਦੇ ਪੂਰਬੀ ਇਲਾਕਿਆਂ ਵੱਲੋਂ ਫ਼ੌਜੀਆਂ ਨੂੰ ਲੈ ਕੇ ਜਾਣਾ ਹੈ|

9 ਮਹੀਨੇ ਦੇ ਗਤੀਰੋਧ ਤੋਂ ਬਾਅਦ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਪੈਂਗੋਂਗ ਝੀਲ ਦੇ ਉੱਤਰੀ ਅਤੇ ਦੱਖਣੀ ਕਿਨਾਰਿਆਂ ਤੋਂ ਵਾਪਸੀ ’ਤੇ ਰਜ਼ਾਮੰਦੀ ਹੋਈਆਂ ਹਨ, ਜਿਸ ਦੇ ਤਹਿਤ ਦੋਹਾਂ ਦੇਸ਼ਾਂ ਨੂੰ ਲੜੀਬੱਧ, ਤਾਲਮੇਲ ਅਤੇ ਪ੍ਰਮਾਣਿਤ ਤਰੀਕੇ ਨਾਲ ਫ਼ੌਜੀਆਂ ਨੂੰ ਮੋਹਰੀ ਮੋਰਚੇ ਤੋਂ ਹਟਾਉਣਾ ਹੈ।

ਰਿਪੋਰਟਾਂ ਮੁਤਾਬਕ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਉੱਤਰੀ ਕਿਨਾਰੇ ਵਾਲੇ ਇਲਾਕਿਆਂ ਤੋਂ ਕਈ ਬੰਕਰ, ਅਸਥਾਈ ਚੌਕੀਆਂ, ਹੈਲੀਪੇਡ ਅਤੇ ਹੋਰ ਢਾਂਚਿਆਂ ਨੂੰ ਹਟਾ ਲਿਆ ਹੈ।

 

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ