ਚੀਨ ਨੇ ਪਹਿਲੀ ਵਾਰ ਗਲਵਾਨ ਘਾਟੀ ਵਿਚ ਆਪਣੇ ਚਾਰ ਜਵਾਨਾਂ ਦੇ ਮਾਰੇ ਜਾਣ ਦੀ ਗੱਲ ਕਬੂਲੀ

China-admits-killing-four-of-its-soldiers-in-Galwan-Valley-for-the-first-time

ਚੀਨ ਨੇ ਪਹਿਲੀ ਵਾਰ ਕਬੂਲ ਕੀਤਾ ਕਿ ਜੂਨ ‘ਚ ਗਲਵਾਨ ‘ਚ ਹੋਈ ਝੜਪ ‘ਚ ਉਸ ਦੇ ਚਾਰ ਜਵਾਨ ਮਾਰੇ ਗਏ ਸਨ। ਇਨ੍ਹਾਂ ਸਾਰੇ ਫੌਜੀਆਂ ਨੂੰ ਚੀਨ ਨੇ ਆਪਣੇ ਹੀਰੋ ਦਾ ਦਰਜਾ ਦਿੱਤਾ ਸੀ। ਇਸ ਵਿਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋਏ ਸਨ।

ਚੀਨ ਵੱਲੋਂ ਇਹਨਾਂ ਜਵਾਨਾਂ ਦੇ ਨਾਂਅ ਜਾਰੀ ਕੀਤੇ ਗਏ ਹਨ ,ਜਦਕਿ ਚੀਨ ਨੇ ਹੁਣ ਤੱਕ ਆਪਣੇ ਜਵਾਨਾਂ ਦੇ ਮਾਰ ਜਾਣ ‘ਤੇ ਚੁੱਪ ਵੱਟ ਰੱਖੀ ਸੀ।ਹੁਣ ਪਹਿਲੀ ਵਾਰ ਚੀਨ ਨੇ ਆਪਣੇ ਚਾਰ ਜਵਾਨਾਂ ਦੇ ਮਾਰੇ ਜਾਣ ਦੀ ਗੱਲ ਕਬੂਲੀ ਹੈ।

ਹਾਲਾਂਕਿ ਮੀਡੀਆ ਰਿਪੋਰਟਾਂ ਮੁਤਾਬਕ ਚੀਨ ਵੱਲੋਂ ਗਲਵਾਨ ਘਾਟੀ ਵਿਚ ਮਾਰੇ ਗਏ ਅਪਣੇ ਜਵਾਨਾਂ ਦਾ ਅੰਕੜਾ ਬਹੁਤ ਘੱਟ ਦੱਸਿਆ ਜਾ ਰਿਹਾ ਹੈ।

ਹਾਲਾਂਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਚੀਨ ਇੱਥੇ ਵੀ ਧੋਖਾ ਕਰ ਰਿਹਾ ਹੈ ਤੇ ਆਪਣੇ ਮਾਰੇ ਗਏ ਜਵਾਨਾਂ ਦੀ ਅਸਲੀ ਗਿਣਤੀ ਲੁਕਾ ਰਿਹਾ ਹੈ। ਹਾਲਾਂਕਿ ਸੀਜੀਟੀਐਨ ਨੇ ਗਲਵਾਨ ਦਾ ਨਾਂਅ ਨਹੀਂ ਲਿਆ ਤੇ ਕਿਹਾ ਕਿ ਜੂਨ ਮਹੀਨੇ ਚ ਇਕ ਸਰਹੱਦੀ ਵਿਵਾਦ ‘ਚ ਇਹ ਹੋਇਆ ਪਰ ਗਲੋਬਲ ਟਾਇਮਸ ਨੇ ਸਾਫ ਲਿਖਿਆ ਕਿ ਗਲਵਾਨ ਘਾਟੀ ‘ਚ ਹੋਈ ਹਿੰਸਾ ‘ਚ ਇਹ ਨੁਕਸਾਨ ਹੋਇਆ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ