ਕਿਸਾਨਾਂ ਦੇ ਵਿਦਰੋਹ ਦੇ ਕਾਰਨ ਮੁੱਖ ਮੰਤਰੀ ਐਮ ਐਲ ਖੱਟਰ ਨੂੰ ਆਪਣਾ ਦੌਰਾ ਕਰਨਾ ਪਿਆ ਰੱਦ

Haryana Kisan Andolan

ਸਖਤ ਸੁਰੱਖਿਆ ਦੇ ਬਾਵਜੂਦ ਮੁੱਖ ਮੰਤਰੀ ਐਮ ਐਲ ਖੱਟਰ ਦੇ ਦੌਰੇ ਦੇ ਵਿਰੁੱਧ ਅੱਜ ਹਰਿਆਣਾ ਦੇ ਸੋਨੀਪਤ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋਏ। ਮੁੱਖ ਮੰਤਰੀ ਨੇ ਬਾਅਦ ਵਿੱਚ ਆਪਣਾ ਦੌਰਾ ਰੱਦ ਕਰ ਦਿੱਤਾ। ਮੁੱਖ ਮੰਤਰੀ ਨੇ ਦੁਪਹਿਰ ਨੂੰ ਗੋਹਾਨਾ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਣਾ ਸੀ।

ਪੂਰੇ ਸ਼ਹਿਰ ਵਿੱਚ ਪੁਲਿਸ ਬੈਰੀਕੇਡਸ ਅਤੇ ਚੈਕ ਪੋਸਟਾਂ ਸਥਾਪਤ ਕੀਤੀਆਂ ਗਈਆਂ ਕਿਉਂਕਿ ਕਿਸਾਨਾਂ ਨੇ ਐਲਾਨ ਕੀਤਾ ਕਿ ਉਹ ਇਸ ਦੌਰੇ ਦੇ ਵਿਰੁੱਧ ਪ੍ਰਦਰਸ਼ਨ ਕਰਨਗੇ। ਹਾਲਾਂਕਿ, ਪ੍ਰਦਰਸ਼ਨਕਾਰੀ ਸਟੇਡੀਅਮ ਦੇ ਦੁਆਲੇ ਇਕੱਠੇ ਹੋਏ ਜਿੱਥੇ ਇੱਕ ਅਸਥਾਈ ਹੈਲੀਪੈਡ ਬਣਾਇਆ ਗਿਆ ਸੀ ਅਤੇ ਮੁੱਖ ਮੰਤਰੀ ਦੇ ਉਤਰਨ ਦਾ ਪ੍ਰੋਗਰਾਮ ਸੀ । ਜਿਵੇਂ ਹੀ ਲੋਕਾਂ ਨੂੰ ਪਤਾ ਲੱਗਾ ਉਹ ਸਮੇਲਨ ਵਾਲੀ ਜਗ੍ਹਾ ਅਤੇ ਹੈਲੀਪੈਡ ਵਾਲੀ ਥਾਂ ਤੇ ਇਕੱਠੇ ਹੋਣੇ ਸ਼ੁਰੂ ਹੋ ਗਏ , ਪੁਲਿਸ ਅਧਿਕਾਰੀਆਂ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਦਾ ਇਕੱਠ ਵਧਦਾ ਗਿਆ।

ਰਾਜ ਪਿਛਲੇ ਸਾਲ ਤੋਂ ਪ੍ਰਦਰਸ਼ਨਾਂ ਨੂੰ ਵੇਖ ਰਿਹਾ ਹੈ ਜਦੋਂ ਤੋਂ ਕੇਂਦਰ ਨੇ ਤਿੰਨ ਵਿਵਾਦਪੂਰਨ ਖੇਤੀ ਕਾਨੂੰਨਾਂ ਨੂੰ ਮਨਜ਼ੂਰੀ ਦਿੱਤੀ ਹੈ।

ਇਸ ਤੋਂ ਪਹਿਲਾਂ ਵੀ ਇੱਕ ਵਾਰ ਕਿਸਾਨਾਂ ਦੀ ਅਤੇ ਪੁਲਿਸ ਦੀ , ਭਾਜਪਾ ਦੇ ਆਗੂਆਂ ਦੇ ਵਿਰੋਧ ਕਰਨ ਤੇ ਕਰਨਾਲ ਵਿੱਚ ਝੜਪ ਹੋ ਚੁੱਕੀ ਹੈ। ਜਿਸ ਕਾਰਨ ਸਰਕਾਰ ਨੂੰ ਕਿਸਾਨਾਂ ਦੇ ਵਿਦਰੋਹ ਦਾ ਸਾਹਮਣਾ ਕਰਨਾ ਪੈ ਚੁੱਕਾ ਹੈ। ਇਸ ਵਿਦਰੋਹ ਨੂੰ ਟਾਲਣ ਦੇ ਲਈ ਹੀ ਮੁੱਖ ਮੰਤਰੀ ਐਮ ਐਲ ਖੱਟਰ ਨੂੰ ਆਪਣਾ ਦੌਰਾ ਰੱਦ ਕਰਨਾ ਪਿਆ ਹੈ ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ