ਚੰਦਰਯਾਨ-2 ਮਿਸ਼ਨ ਨੂੰ ਵੱਡਾ ਝਟਕਾ,ਲੈਂਡਰ ਨਾਲੋਂ ਟੁੱਟਿਆ ਸੰਪਰਕ

chandaryan-2
ਦੇਸ਼ ਵਿੱਚ ਹਰ ਰੋਜ ਕਿਸੇ ਨਾ ਕਿਸੇ ਮੁੱਦੇ ਤੇ ਚਰਚਾ ਹੁੰਦੀ ਰਹਿੰਦੀ ਹੈ। ਜਿਸ ਵਿੱਚ ਹੁਣ ਚੰਦਰਯਾਨ-2 ਮਿਸ਼ਨ ਦਾ ਮੁੱਦਾ ਵੀ ਸ਼ਾਮਿਲ ਹੋ ਗਿਆ ਹੈ। ਵਿਕਰਮ ਦੀ ਲੈਂਡਿੰਗ ਤੋਂ 15 ਮਿੰਟ ਪਹਿਲਾਂ ਸਭ ਦੀਆਂ ਧੜਕਨਾਂ ਤੇਜ ਹੋ ਗਈਆਂ ਸਨ। ਚੰਦਰਯਾਨ-2 ਮਿਸ਼ਨ ਦਾ ਸਭ ਕੁੱਝ ਠੀਕ ਚੱਲ ਰਿਹਾ ਸੀ ਕਿ ਆਖਰੀ ਪਲਾਂ ਵਿੱਚ ਕੁੱਝ ਅਜਿਹਾ ਵਾਪਰ ਗਿਆ ਕਿ ਇਸਰੋ ਦੇ ਕੰਟਰੋਲ ਰੂਮ ਵਿੱਚ ਚਾਰੇ ਪਾਸੇ ਚੁੱਪ ਛਾ ਗਈ।

ਇਸਰੋ ਚੀਫ ਸਿਵਨ ਨੇ ਇਸ ਸਾਰੀ ਸਥਿਤੀ ਬਾਰੇ ਪ੍ਰਧਾਨ ਮੰਤਰੀ ਮੋਦੀ ਨੂੰ ਜਾਣੂ ਕਰਵਾਇਆ। ਇਸਰੋ ਚੀਫ ਸਿਵਨ ਨੇ ਇਹ ਐਲਾਨ ਕਰ ਦਿੱਤਾ ਕਿ ਇਸਰੋ ਦਾ ਚੰਦਰਯਾਨ-2 ਦੇ ਵਿਕਰਮ ਲੈਂਡਰ ਨਾਲੋਂ ਸੰਪਰਕ ਟੁੱਟ ਗਿਆ ਹੈ। ਸਿਰਫ 2 ਕੁ ਕਿਲੋਮੀਟਰ ਚੰਨ ਤੋਂ ਦੂਰੀ ਸਮੇਂ ਇਹ ਚੰਦਰਯਾਨ ਦਾ ਸੰਪਰਕ ਟੁੱਟਾ ਹੈ। ਇਸ ਦੇ ਨਾਲ ਹੀ ਇਸਰੋ ਚੀਫ ਨੇ ਕਿਹਾ ਕਿ ਅਸੀਂ ਆਰਬਿਟਰ ਤੋਂ ਮਿਲ ਰਹੇ ਡਾਟਾ ਦਾ ਦੀ ਛਾਣ ਬੀਣ ਕਰ ਰਹੇ ਹਾਂ।

ਜ਼ਰੂਰ ਪੜ੍ਹੋ: ਬਟਾਲਾ ਫੈਕਟਰੀ ਧਮਾਕੇ ‘ਤੇ ਭਗਵੰਤ ਮਾਨ ਦਾ ਬਿਆਨ, ਕੈਪਟਨ ਸਰਕਾਰ ਨੂੰ ਲਗਾਏ ਰਗੜੇ

ਇਸਰੋ ਚੀਫ ਸਿਵਨ ਦਾ ਕਹਿਣਾ ਹੈ ਕਿ ਇਸ ਦੇ ਨਾਲ ਹੀ ਜੇਕਰ ਲੈਂਡਰ ਵਿਕਰਮ ਦੀ ਲੈਂਡਿੰਗ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਸਵੇਰੇ 5.19 ਵਜੇ ਰੋਵਰ ਪ੍ਰਗਿਆਨ ਬਾਹਰ ਆਵੇਗਾ, ਜੋ ਸਵੇਰੇ 5.45 ’ਤੇ ਪਹਿਲੀ ਤਸਵੀਰ ਕਲਿਕ ਕਰੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮਰੀਕਾ, ਚੀਨ ਤੇ ਰੂਸ ਚੰਨ ਦੇ ਦਖਣੀ ਧਰੁਵ ਵੱਲ ਉਤਰਨ ਦੀ ਕੋਸ਼ਿਸ਼ ਕਰ ਚੁੱਕੇ ਹਨ ਪਰ ਇਸ ਵਿਚ ਕਿਸੇ ਨੂੰ ਵੀ ਸਫਲਤਾ ਹਾਸਲ ਨਹੀਂ ਹੋਈ ਹੈ।