ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ 15 ਦਿਨਾਂ ਦੀ ਆਮ ਛੁੱਟੀ ਮਿਲੇਗੀ, ਜੇ ਮਾਪੇ ਕੋਵਿਡ 19 ਸਕਾਰਾਤਮਕ ਟੈਸਟ ਕਰਦੇ ਹਨ

Central-govt-employees-to-get-15-days-casual-leave

ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਬੇਸ਼ੱਕ ਹੌਲੀ ਪੈ ਗਈ ਪਰ ਅਜੇ ਵੀ ਕੋਰੋਨਾ ਕੇਸ ਲਗਾਤਾਰ ਸਾਹਮਣੇ ਆ ਰਹੇ ਹਨ। ਅਜਿਹੇ ‘ਚ ਕੇਂਦਰ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਨੂੰ ਵੱਡਾ ਰੈਹਤ ਦਿੱਤੀ ਹੈ। ਮੰਤਰਾਲੇ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਉਨ੍ਹਾਂ ਕਰਮਚਾਰੀਆਂ ਨੂੰ  15 ਦਿਨਾਂ ਦੀ ਕੈਜ਼ੂਅਲ ਲੀਵ ਦਿੱਤੀ ਜਾਵੇਗੀ ਜਿੰਨ੍ਹਾਂ ਦੇ ਮਾਪੇ ਕੋਰੋਨਾ ਪੌਜ਼ੇਟਿਵ ਪਾਏ ਜਾਣਗੇ।

ਮੰਤਰਾਲੇ ਨੇ ਇਹ ਵੀ ਕਿਹਾ ਕਿ ਕੈਜ਼ੂਅਲ ਲੀਵ ਖਤਮ ਹੋਣ ਤੋਂ ਬਾਅਦ ਕਰਮਚਾਰੀ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਤੇ ਮਾਪਿਆਂ ਦੇ ਹਸਪਤਾਲ ‘ਚ ਭਰਤੀ ਹੋਣ ਦੇ ਮਾਮਲੇ ‘ਚ ਵਾਧੂ ਛੁੱਟੀ ਲੈ ਸਕਦਾ ਹੈ। ਹੁਕਮਾਂ ‘ਚ ਇਹ ਵੀ ਕਿਹਾ ਗਿਆ ਕਿ ਇਕ ਸਰਕਾਰੀ ਕਰਮਚਾਰੀ ਦੇ ਪੌਜ਼ੇਟਿਵ ਪਾਏ ਜਾਣ ਦੀ ਸਥਿਤੀ ‘ਚ ਉਸ ਨੂੰ 20 ਦਿਨ ਤਕ ਕਮਿਊਟਡ ਲੀਵ ਦਿੱਤੀ ਜਾਵੇਗੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ