Citizenship Amendment Bill protest in Delhi: ਵਾਰਾਣਸੀ, ਅਲੀਗੜ੍ਹ ਸਣੇ ਯੂਪੀ ਦੇ ਛੇ ਜ਼ਿਲ੍ਹਿਆਂ ਵਿਚ ਇੰਟਰਨੈੱਟ ਸੇਵਾਵਾਂ ਬੰਦ

 CAB protest in delhi-west-bengal-up-bihar--and-assam

Citizenship Amendment Bill: ਦੇਸ਼ ਵਿਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਵਿਰੋਧ ਦੇ ਨਾਂ ‘ਤੇ ਹਿੰਸਾ ਦੀ ਅੱਗ ਵੱਧ ਰਹੀ ਹੈ। ਅਸਾਮ ਅਤੇ ਬੰਗਾਲ ਵਿਚ ਐਤਵਾਰ ਨੂੰ ਸ਼ੁਰੂ ਹੋਈ ਹਿੰਸਾ ਦੀਆਂ ਲਪਟਾਂ ਨੇ ਰਾਜਧਾਨੀ ਦਿੱਲੀ ਅਤੇ ਅਲੀਗੜ ਨੂੰ ਵੀ ਆਪਣੀ ਲਪੇਟ ਦੇ ਵਿੱਚ ਲੈ ਲਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ Citizenship Amendment Bill ਦੇ ਕਾਰਨ
ਅਲੀਗੜ੍ਹ, ਮੇਰਠ, ਸਹਾਰਨਪੁਰ ਅਤੇ ਵਾਰਾਣਸੀ ਸਣੇ ਛੇ ਜ਼ਿਲ੍ਹਿਆਂ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ: Vijay Diwas: ਚੀਨ, ਅਮਰੀਕਾ ਵੀ 1971 ਦੀ ਜੰਗ ਵਿਚ ਪਾਕਿਸਤਾਨ ਨੂੰ ਸਾਥ ਨਹੀਂ ਦੇ ਸਕੇ ਅਤੇ ਟੁੱਟ ਗਿਆ ਪਾਕਿਸਤਾਨ

ਯੂਪੀ ਦੇ ਛੇ ਜ਼ਿਲ੍ਹਿਆਂ ਇੰਟਰਨੈੱਟ ਸੇਵਾਵਾਂ ਬੰਦ ਦੇ ਕਾਰਨ ਦਿੱਲੀ ਅਤੇ ਪੱਛਮੀ ਬੰਗਾਲ ਸਮੇਤ ਹੋਰ ਰਾਜਾਂ ਵਿੱਚ ਹਿੰਸਾ ਤੋਂ ਬਾਅਦ ਕਈ ਰਾਜਾਂ ਵਿੱਚ ਹਾਈ ਅਲਰਟ ਜਾਰੀ ਰਿਹਾ। ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ Citizenship Amendment Bill (ਸੀ.ਏ.ਏ.) ਦਾ ਵਿਰੋਧ ਵੇਖਿਆ ਜਾ ਸਕਦਾ ਹੈ। ਅਲੀਗੜ੍ਹ, ਮੇਰਠ, ਸਹਾਰਨਪੁਰ ਅਤੇ ਵਾਰਾਣਸੀ ਸਣੇ ਛੇ ਜ਼ਿਲ੍ਹਿਆਂ ਵਿਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।

ਗੁਹਾਟੀ ਅਤੇ ਡਿਬਰੂਗੜ ਵਿੱਚ ਅੱਜ ਸਵੇਰੇ 6 ਵਜੇ ਤੋਂ ਸਵੇਰੇ 8 ਵਜੇ ਤੱਕ ਕਰਫਿਊ ਦਿੱਤੀ ਗਈ ਹੈ। ਦੇਸ਼ ਵਿਚ ਨਾਗਰਿਕਤਾ ਕਾਨੂੰਨ ਵਿਰੁੱਧ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਦਿੱਲੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਵਿਰੋਧ ਪ੍ਰਦਰਸ਼ਨਾਂ ਕਾਰਨ ਓਖਲਾ, ਜਾਮੀਆ ਅਤੇ ਨਿਊ ਫ੍ਰੈਂਡਜ਼ ਕਲੋਨੀ ਅਤੇ ਮਦਨਪੁਰ ਖੱਦਰ ਖੇਤਰ ਦੇ ਸਾਰੇ ਸਕੂਲ ਬੰਦ ਰਹਿਣਗੇ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ