ਦਿਉਰ ਨੇ ਹੀ ਕੀਤਾ ਆਪਣੀ ਭਾਬੀ ਨਾਲ ਜ਼ਬਰ ਜਨਾਹ, ਆਵਾਜ਼ ਚੁੱਕਣ ਤੇ ਕੀਤੀ ਕੁੱਟਮਾਰ

brother-in-law-rape-husband-woman

ਦੇਸ਼ ਦੇ ਵਿੱਚ ਜ਼ਬਰ ਜਨਾਹ ਰੁਕਣ ਦਾ ਨਾਮ ਨਹੀਂ ਲੈ ਰਹੇ। ਹੁਣ ਇੱਕ ਹੋਰ ਮਾਮਲਾ ਦਿੱਲੀ ਤੋਂ ਸਾਮਣੇ ਆਇਆ ਹੈ। ਜਿੱਥੇ ਦਿਉਰ ਨੇ ਹੀ ਆਪਣੀ ਭਾਬੀ ਨਾਲ ਜ਼ਬਰ ਜਨਾਹ ਕੀਤਾ।
ਸਹੁਰੇ ਘਰ ਸੱਸ-ਸਹੁਰੇ, ਨਨਾਣ ਅਤੇ ਪਤੀ ਦੀ ਕੁੱਟਮਾਰ ਤੇ ਜਬਰ ਦੀ ਸ਼ਿਕਾਰ ਇਕ ਔਰਤ ਕਿਸੇ ਤਰ੍ਹਾਂ ਜੀਵਨ ਬਸਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਉਸ ਦਾ ਸਕਾ ਦਿਓਰ ਹੀ ਉਸ ਨੂੰ ਭੈੜੀਆਂ ਨਜ਼ਰਾਂ ਨਾਲ ਦੇਖਦਾ ਸੀ ਅਤੇ ਇਕ ਦਿਨ ਮੌਕੇ ਦਾ ਫਾਇਦਾ ਉਠਾ ਕੇ ਦੋਸ਼ੀ ਨੇ ਉਸ ਨਾਲ ਜਬਰ-ਜ਼ਨਾਹ ਕੀਤਾ।

ਜ਼ਰੂਰ ਪੜ੍ਹੋ: ਪੰਜਾਬ ਦੇ ਵਿੱਚ ਕਈ ਥਾਵਾਂ ਤੇ ਹਲਕੀ ਬਾਰਿਸ਼ ਦੀ ਸੰਭਾਵਨਾ

ਜਦੋਂ ਪੀੜਤ ਔਰਤ ਨੇ ਇਸ ਦੀ ਸ਼ਿਕਾਇਤ ਆਪਣੇ ਪਤੀ ਕੋਲ ਕੀਤੀ ਤਾਂ ਉਸ ਦਾ ਪਤੀ ਉਲਟ ਉਸ ‘ਤੇ ਵਰ੍ਹ ਪਿਆ ਅਤੇ ਕਿਹਾ, ”ਮੇਰੇ ਅਤੇ ਮੇਰੇ ਭਰਾ ‘ਚ ਕੀ ਫਰਕ ਹੈ?” ਔਰਤ ਨੇ ਜਦੋਂ ਆਵਾਜ਼ ਚੁੱਕਣੀ ਚਾਹੀ ਤਾਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਉਸ ਨੂੰ ਘਰ ਵਿਚੋਂ ਬੇਦਖਲ ਕਰ ਦਿੱਤਾ ਗਿਆ। ਪਰ ਹੈਰਾਨੀਜਨਕ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ 10 ਦਿਨ ਲੰਘ ਜਾਣ ਤੋਂ ਬਾਅਦ ਵੀ ਐੱਫ. ਆਈ. ਆਰ. ਦਰਜ ਨਹੀਂ ਕੀਤੀ ਗਈ। ਮਾਮਲਾ ਦਰਜ ਕਰਵਾਉਣ ਲਈ ਪੀੜਤ ਔਰਤ ਥਾਣੇ ਵਿਚ ਲਗਾਤਾਰ ਗੇੜੇ ਕੱਢਦੀ ਰਹੀ। ਕਈ ਵਾਰ ਥਾਣੇ ਦੇ ਐੱਸ. ਐੱਚ. ਓ. ਨੂੰ ਬੇਨਤੀਆਂ ਕਰਦੀ ਰਹੀ ਪਰ ਪੁਲਸ ਅਧਿਕਾਰੀ ਮਾਮਲਾ ਦਰਜ ਕਰਨ ਤੋਂ ਕਤਰਾਉਂਦੇ ਰਹੇ। ਔਰਤ ਨੇ ਹੁਣ ਪੁਲਸ ਵਿਰੁੱਧ ਦੋਸ਼ੀਆਂ ਨਾਲ ਮਿਲੀਭੁਗਤ ਦਾ ਇਲਜ਼ਾਮ ਲਾਇਆ ਹੈ।

ਮਿਲੀ ਜਾਣਕਾਰੀ ਅਨੁਸਾਰ ਪੀੜਤ ਔਰਤ ਨੇ ਆਪਬੀਤੀ ਦੱਸਦੇ ਹੋਏ ਕਿਹਾ ਕਿ ਉਸ ਦਾ ਵਿਆਹ ਨੂੰ 3 ਸਾਲ ਹੋ ਚੁੱਕੇ ਨੇ, ਵਿਆਹ ਤੋਂ ਬਾਅਦ ਇਕ ਸਾਲ ਤਕ ਤਾਂ ਸਭ ਕੁਝ ਠੀਕ-ਠਾਕ ਰਿਹਾ ਪਰ ਸਾਲ ਪਿੱਛੋਂ ਉਸ ਦੇ ਸਹੁਰੇ ਘਰ ਵਾਲੇ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਏ। ਅਕਸਰ ਉਸ ਦੇ ਨਾਲ ਬਦਸਲੂਕੀ ਤੇ ਕੁੱਟਮਾਰ ਹੋਣ ਲੱਗ ਪਈ। ਫਿਰ ਹੌਲੀ-ਹੌਲੀ ਸੱਸ, ਸਹੁਰੇ, ਨਨਾਣ ਨਾਲ ਮਿਲ ਕੇ ਉਸ ਦਾ ਪਤੀ ਵੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਲੱਗ ਪਿਆ। ਹੁਣ ਇਹ ਔਰਤ ਇਨਸਾਫ ਲਈ ਦਰ-ਦਰ ਭਟਕ ਰਹੀ ਹੈ।