ਲੋਕ ਸਭਾ ਚੋਣਾਂ ਲਈ ਬੀਜੇਪੀ ਨੇ ਆਪਣੇ 39 ਹੌਰ ਉਮੀਦਵਾਰਾਂ ਦੇ ਨਾਂ ਐਲਾਨੇ

bjp candidates list for lok sabha election

ਪੁਰਾਣੀ ਤਸਵੀਰ

ਲੋਕ ਸਭਾ ਚੋਣਾਂ ਲਈ ਬੀਜੇਪੀ ਨੇ ਆਪਣੇ 39 ਹੌਰ ਉਮੀਦਵਾਰਾਂ ਦੇ ਨਾਂ ਐਲਾਨ ਦਿੱਤੇ ਹਨ। ਇਸ ਵਾਰ ਬੀਜੇਪੀ ਨੇ ਉੱਤਰ ਪ੍ਰਦੇਸ਼ ਵਿੱਚ ਮੇਨਿਕਾ ਗਾਂਧੀ ਤੇ ਉਨ੍ਹਾਂ ਦੇ ਪੁੱਤਰ ਵਰੁਣ ਗਾਂਧੀ ਦੀਆਂ ਸੀਟਾਂ ਦੀ ਅਦਲਾ-ਬਦਲੀ ਕਰ ਦਿੱਤੀ ਹੈ।

ਬੀਜੇਪੀ ਨੇ ਮੇਨਿਕਾ ਗਾਂਧੀ ਨੂੰ ਸੁਲਤਾਨਪੁਰ ਤੇ ਵਰੁਣ ਗਾਂਧੀ ਨੂੰ ਪੀਲੀਭੀਤ ਤੋਂ ਟਿਕਟ ਦਿੱਤੀ ਹੈ। ਹਾਲੇ ਮੇਨਿਕਾ ਪੀਲੀਭੀਤ ਤੇ ਵਰੁਣ ਸੁਲਤਾਨਪੁਰ ਤੋਂ ਸਾਂਸਦ ਹਨ। ਇਸ ਲਿਸਟ ਵਿੱਚ ਵੱਡੀ ਗੱਲ ਇਹ ਹੈ ਕਿ ਬੀਜੇਪੀ ਨੇ ਕਾਨਪੁਰ ਤੋਂ ਸੀਨੀਅਰ ਲੀਡਰ ਮੁਰਲੀ ਮਨੋਹਰ ਜੋਸ਼ੀ ਦੀ ਟਿਕਟ ਕੱਟ ਦਿੱਤੀ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਾਰਟੀ ਨੇ ਗਾਂਧੀਨਗਰ ਤੋਂ ਸੀਨੀਅਰ ਲੀਡਰ ਲਾਲ ਕ੍ਰਿਸ਼ਣ ਅਡਵਾਨੀ ਦੀ ਵੀ ਟਿਕਟ ਕੱਟ ਦਿੱਤੀ ਹੈ। ਗੁਜਰਾਤ ਦੇ ਗਾਂਧੀਨਗਰ ਤੋਂ ਇਸ ਵਾਰ ਬੀਜੇਪੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਚੋਣ ਲੜਨਗੇ।

ਜਰੂਰ ਪੜ੍ਹੋ : ਬੀਜੇਪੀ ਦੀ ਸਟਾਰ ਪ੍ਰਚਾਰਕ ਲਿਸਟ ਚੋਂ ਵੀ ਪਾਰਟੀ ਸੰਸਥਾਪਕ ਰਹੇ ਅਡਵਾਨੀ ਅਤੇ ਜੋਸ਼ੀ ਦੇ ਨਾਂਅ ਗਾਇਬ

ਵੇਖੋ ਹੋਰ ਐਲਾਨੇ ਗਏ 39 ਉਮੀਦਵਾਰਾਂ ਦੀ ਲਿਸਟ-

bjp 39 candidates list

Source:AbpSanjha