Corona Vaccine Updates: ਮਾਰਕੀਟ ਵਿੱਚ ਜਲਦ ਆ ਰਹੀ ਹੈ COVID-19 ਦੀ ਦਵਾਈ, ਜਾਣੋ ਕਿੰਨੀ ਹੋਵੇਗੀ ਇਸ ਦੀ ਕੀਮਤ

biokon-company-is-bringing-covid-19-medicine-in-the-market-soon
Corona Vaccine Updates: ਪ੍ਰਮੁੱਖ ਜੈਵ ਤਕਨੀਕੀ ਕੰਪਨੀ ਬਾਇਓਕਾਨ ਨੇ ਸੋਮਵਾਰ ਨੂੰ ਕਿਹਾ ਕਿ ਉਹ ਮੱਧ ਤੋਂ ਲੈ ਕੇ ਗੰਭੀਰ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਬਾਇਓਲਾਜਿਕ ਦਵਾਈ ਇਟੋਲਿਜੁਮਾਬ ਪੇਸ਼ ਕਰੇਗੀ, ਜਿਸ ਦੀ ਕੀਮਤ ਲਗਭਗ 8000 ਪ੍ਰਤੀ ਸ਼ੀਸ਼ੀ ਹੋਵੇਗੀ। ਕੰਪਨੀ ਨੇ ਕਿਹਾ ਹੈ ਕਿ ਉਸ ਨੂੰ ਕੋਵਿਡ-19 ਕਾਰਨ ਮੱਧ ਤੋਂ ਲੈ ਕੈ ਐਕਿਊਟ ਰੈਸਪੀਰੇਟਰੀ ਡਿਸਟ੍ਰੈਸ ਸਿੰਡਰੋਮ (ਸਾਹ ਲੈਣ ‘ਚ ਪਰੇਸ਼ਾਨੀ) ਦੇ ਮਾਮਲੇ ਵਿਚ ਸਾਈਟੋਕਾਇਨ ਰਿਲੀਜ ਸਿੰਡਰੋਮ ਦੇ ਇਲਾਜ ਲਈ ਭਾਰਤ ਵਿਚ ਐਮਰਜੈਂਸੀ ਵਰਤੋਂ ਲਈ ਇਟੋਲਿਜੁਮਾਬ ਇੰਜੈਕਸ਼ਨ (25 ਮਿਗਰਾ/ਪੰਜ ਮਿਲੀ ਲਿਟਰ) ਦੀ ਮਾਰਕੀਟਿੰਗ ਲਈ ਕਟਰੋਲਰ ਜਨਰਲ ਆਫ ਇੰਡੀਅਨ ਮੈਡੀਸਨ (ਡੀ.ਸੀ.ਜੀ.ਆਈ.) ਵੱਲੋਂ ਮਨਜ਼ੂਰੀ ਪ੍ਰਾਪਤ ਹੋਈ ਹੈ।

ਇਹ ਵੀ ਪੜ੍ਹੋ: Kanpur Encounter News: ਯੂਪੀ ਪੁਲਿਸ ਨੇ ਕਾਨਪੁਰ ਅਨਕਾਊਂਟਰ ਵਿੱਚ ਵਿਕਾਸ ਦੂਬੇ ਦੇ ਦੋ ਸਾਥੀਆਂ ਨੂੰ ਕੀਤਾ ਢੇਰ

ਬਾਇਓਕਾਨ ਨੇ ਇਸ ਤੋਂ ਪਹਿਲਾਂ ਇਕ ਰੈਗੂਲੇਟਰੀ ਸੂਚਨਾ ਵਿਚ ਕਿਹਾ ਸੀ ਕਿ ਇਟੋਲਿਜੁਮਾਬ ਦੁਨੀਆ ਦਾ ਕਿਤੇ ਵੀ ਮਨਜ਼ੂਰ ਪਹਿਲਾ ਨੋਵਲ ਬਾਇਓਲਾਜਿਕਲ ਇਲਾਜ ਹੈ, ਜਿਸ ਵਿਚ ਕੋਵਿਡ​-19 ਦੀ ਗੰਭੀਰ ਜਟਿਲਤਾਵਾਂ ਨਾਲ ਪੀੜਤ ਰੋਗੀਆਂ ਦਾ ਇਲਾਜ ਕੀਤਾ ਜਾਂਦਾ ਹੈ। ਬਾਇਓਕਾਨ ਦੇ ਕਾਰਜਕਾਰੀ ਪ੍ਰਧਾਨ ਕਿਰਨ ਮਜਦਾਰ-ਸ਼ਾ ਨੇ ਇਕ ਵਰਚੁਅਲ ਪ੍ਰੈਸ ਕਾਨਫਰੰਸ ਵਿਚ ਕਿਹਾ, ‘ਜਦੋਂ ਤੱਕ ਵੈਕਸੀਨ ਨਹੀਂ ਆਉਂਦੀ ਹੈ, ਉਦੋਂ ਤੱਕ ਸਾਨੂੰ ਜੀਵਨ ਰੱਖਿਅਕ ਦਵਾਈਆਂ ਦੀ ਜ਼ਰੂਰਤ ਹੁੰਦੀ ਹੈ।

ਇਹ ਵੀ ਪੜ੍ਹੋ: Indian Army News: ਹੁਣ ਇੰਡੀਅਨ ਆਰਮੀ ਵਿੱਚ ਫੇਸਬੁੱਕ ਅਤੇ PUBG ਸਮੇਤ ਇਹਨਾਂ 89 ਐਪਸ ਤੇ ਲਗਾਇਆ ਬੈਨ

ਮੈਨੂੰ ਲੱਗਦਾ ਹੈ ਕਿ ਅਸੀਂ ਦੁਨੀਆ ਭਰ ਵਿਚ ਜੋ ਕਰ ਰਹੇ ਹਾਂ, ਉਹ ਇਹ ਹੈ ਕਿ ਅਸੀਂ ਇਸ ਮਹਾਮਾਰੀ ਦੇ ਇਲਾਜ ਲਈ ਦਵਾਈਆਂ ਦੀ ਮੁੜ ਵਰਤੋਂ ਕਰ ਸਕਦੇ ਹਾਂ ਜਾਂ ਨਵੀਂਆਂ ਦਵਾਈਆਂ ਦਾ ਵਿਕਾਸ ਕਰ ਸਕਦੇ ਹਾਂ।’ ਉਨ੍ਹਾਂ ਕਿਹਾ ਕਿ ਚਾਹੇ ਹੀ ਸਾਨੂੰ ਇਸ ਸਾਲ ਦੇ ਅੰਤ ਤੱਕ ਜਾਂ ਅਗਲੇ ਸਾਲ ਦੀ ਸ਼ੁਰੂਆਤ ਵਿਚ ਕੋਈ ਟੀਕਾ ਮਿਲ ਜਾਵੇ ਪਰ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਦੁਬਾਰਾ ਇਨਫੈਕਸ਼ਨ ਨਹੀਂ ਹੋਵੇਗਾ। ਇਸ ਗੱਲ ਦੀ ਵੀ ਕੋਈ ਗਾਰੰਟੀ ਨਹੀਂ ਹੈ ਕਿ ਜਿਸ ਤਰ੍ਹਾਂ ਨਾਲ ਅਸੀਂ ਇਸ ਦੇ ਕੰਮ ਕਰਣ ਦੀ ਉਮੀਦ ਕਰ ਰਹੇ ਹਾਂ, ਇਹ ਉਸੇ ਤਰ੍ਹਾਂ ਨਾਲ ਕੰਮ ਕਰੇਗਾ। ਇਸ ਲਈ ਸਾਨੂੰ ਤਿਆਰ ਰਹਿਣ ਦੀ ਲੋੜ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ