ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਅੱਜ ਪੂਰੇ ਦੇਸ਼ ‘ਚ ਕੀਤਾ ਜਾਵੇਗਾ ਚੱਕਾ ਜਾਮ

Bharat-bandh-chakka-jam-farmers-for-3-hour-chakka-jam-against-farmers-laws

ਕੇਂਦਰ ਦੇ ਤਿੰਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਅੱਜ 73ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ ਹੈ। ਲਾਲ ਕਿਲੇ ਦੀ ਘਟਨਾ ਮਗਰੋਂ ਕਿਸਾਨ ਜਥੇਬੰਦੀਆਂ ਅੱਜ ਪੂਰੇ ਦੇਸ਼ ਵਿੱਚ ਵੱਡਾ ਐਕਸਨ ਕਰਨ ਜਾ ਰਹੀਆਂ ਹਨ। ਇਸ ਸਬੰਧ ਵਿਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੁੱਝ ਅਹਿਮ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਵਿੱਚ ਸਾਡਾ ਸਹਿਯੋਗ ਕਰਨ।

ਦੇਸ਼ ਭਰ ਦੇ ਰਾਸ਼ਟਰੀ ਅਤੇ ਰਾਜਾਂ ਦੇ ਰਾਜ ਮਾਰਗਾਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਜਾਮ ਕੀਤਾ ਜਾਵੇਗਾ। ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਜਿਵੇਂ ਐਂਬੂਲੈਂਸ, ਸਕੂਲ ਬੱਸ ਆਦਿ ਰੋਕਿਆਂ ਨਹੀਂ ਜਾਣਗੀਆਂ। ਚੱਕਾ ਜਾਮ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਅਹਿੰਸਕ ਰਹੇਗਾ।

ਦਿੱਲੀ ਵਿੱਚ ਦਾਖਲ ਹੋਣ ਲਈ ਸਾਰੀਆਂ ਸੜਕਾਂ ਖੁੱਲੀਆਂ ਰਹਿਣਗੀਆਂ ਸਿਵਾਏ ਉਨਾਂ ਦੇ, ਜਿਥੇ ਪਹਿਲਾਂ ਹੀ ਧਰਨੇ ਲੱਗੇ ਹੋਏ ਹਨ। ਚੱਕਾ ਜਾਮ ਪ੍ਰੋਗਰਾਮ 3 ਵਜੇ 1 ਮਿੰਟ ਤੱਕ ਵਾਹਨ ਦਾ ਹੋਰਨ ਬਜਾਕੇ ਕਿਸਾਨਾਂ ਏਕਤਾ ਦਾ ਸੰਦੇਸ਼ਾਂ ਦਿੰਦਿਆ ਹੋਇਆ ਪੁਰਾ ਹੋਵੇਗਾ। ਪੂਰੇ ਦੇਸ਼ ਵਿਚ ਜਾਮ ਲੱਗੇਗਾ।

ਦੱਸ ਦਈਏ ਕਿ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਦੋ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਇਸ ਦਰਮਿਆਨ ਹੁਣ ਕਿਸਾਨਾਂ ਨੂੰ ਕਿਲੇਬੰਦੀ ਤਹਿਤ ਕੈਦ ਕੀਤਾ ਜਾ ਰਿਹਾ ਹੈ ,ਜਿਸ ਦਾ ਹਰ ਪਾਸੇ ਵਿਰੋਧ ਹੋ ਰਿਹਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ