ਭਾਰਤ ਬੰਦ, ਦਿੱਲੀ ਫਾਜ਼ਿਲਕਾ ਐਕਸਪ੍ਰੈਸ ਟੀਪੀਏ ਰੇਲਵੇ ਸਟੇਸ਼ਨ ਤੇ ਰੁਕੀ ਹੈ, ਯਾਤਰੀ ਮੋਦੀ ਸਰਕਾਰ ਤੋਂ ਤੰਗ ਆ ਗਏ ਹਨ

Bharat-band-,Delhi-fazilka-express-stop-at-tpa-railway-station

ਰੇਲ ਗੱਡੀ ਵਿੱਚ ਸਵਾਰ ਨੌਜਵਾਨ, ਬਜ਼ੁਰਗਾਂ ਤੇ ਔਰਤਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਆਪੋ-ਆਪਣੇ  ਟਿਕਾਣੇ ਤੇ ਪੁੱਜਣ ਲਈ ਰੇਲ ਗੱਡੀ ਰਾਹੀਂ ਜਾਣਾ ਸੀ ਪਰ ਬੰਦ ਦੇ ਸੱਦੇ ਨੂੰ ਲੈਕੇ ਰੇਲਗੱਡੀ ਅੱਧਵਾਟੇ ਹੀ ਰੁਕ ਗਈ। ਰੇਲ ਯਾਤਰੀਆਂ ਨੇ ਸੈਂਟਰ ਸਰਕਾਰ ਦੇ ਰੇਲਵੇ ਵਿਭਾਗ ‘ਤੇ ਵੀ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਜੇਕਰ ਰੇਲਵੇ ਵਿਭਾਗ ਨੂੰ ਪਹਿਲਾਂ ਹੀ ਬੰਦ ਦਾ ਪਤਾ ਸੀ ਤਾਂ ਉਨ੍ਹਾਂ ਨੇ ਰੇਲਵੇ ਬੁਕਿੰਗ ਕਿਉਂ ਕੀਤੀ।

ਕਿਸਾਨੀ ਅੰਦੋਲਨ ਦੇ ਚੱਲਦਿਆਂ ਅੱਜ ਭਾਰਤ ਬੰਦ ਨੂੰ ਲੈ ਕੇ ਰੇਲ ਆਵਾਜਾਈ ਤੇ ਵੀ ਇਸ ਦਾ ਵੱਡਾ ਅਸਰ ਪਿਆ। ਇਸ ਦਰਮਿਆਨ ਯਾਤਰੀਆਂ ਨਾਲ ਭਰੀ ਹੋਈ ਦਿੱਲੀ/ਫ਼ਾਜ਼ਿਲਕਾ ਇੰਟਰਸਿਟੀ ਰੇਲ ਗੱਡੀ ਨੂੰ ਅੱਜ ਤਪਾ ਮੰਡੀ ਦੇ ਰੇਲਵੇ ਸਟੇਸ਼ਨ ‘ਤੇ ਰੁਕਣਾ ਪਿਆ।

ਕਈ ਭਿਆਨਕ ਬਿਮਾਰੀਆਂ ਨਾਲ ਜੂਝ ਰਹੇ ਯਾਤਰੀਆਂ ਨੇ ਵੀ ਕਿਹਾ ਕਿ ਜੇਕਰ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਹੁੰਦੀ ਹੈ ਜਾਂ ਉਸ ਲਈ ਰੇਲਵੇ ਵਿਭਾਗ ਜ਼ਿੰਮੇਵਾਰ ਹੋਵੇਗਾ।

ਰੇਲ ਗੱਡੀ ਰੁਕਣ ਨਾਲ ਸਮਾਜ ਸੇਵੀ ਸੰਸਥਾ ਦੇ ਮੁਖੀ  ਸੁਸ਼ੀਲ ਕੁਮਾਰ ਸਾਥੀਆਂ ਨਾਲ ਯਾਤਰੀਆਂ ਦੀ ਸਹੂਲਤ ਲਈ ਖਾਣ ਪੀਣ ਦਾ ਰਾਸ਼ਨ ਵੰਡਦੇ ਦਿਖਾਈ ਦਿੱਤੇ ਅਤੇ ਉਨ੍ਹਾਂ ਕਿਹਾ ਕਿ  ਯਾਤਰੀਆਂ ਨੂੰ ਖਾਣ ਪੀਣ ਅਤੇ ਰਹਿਣ ਦੀ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।

ਦੂਜੇ ਪਾਸੇ ਦੇਖਿਆ ਗਿਆ ਕਿ ਹਸਪਤਾਲ ਵਿੱਚ ਦਵਾਈ ਲੈਣ ਨੌਕਰੀ ਲਈ ਅਤੇ ਜ਼ਰੂਰੀ ਕੰਮਕਾਜਾਂ ਲਈ ਜਾਣ ਵਾਲੇ ਰੇਲ ਯਾਤਰੀਆਂ ਨੇ ਵੀ ਸਰਕਾਰ ਖ਼ਿਲਾਫ਼ ਨਿਰਾਸ਼ਾ ਪ੍ਰਗਟ ਕੀਤੀ ਅਤੇ ਮਹਿੰਗੇ ਕਿਰਾਏ ਖ਼ਰਚ ਕਰਕੇ ਪ੍ਰਾਈਵੇਟ ਗੱਡੀਆਂ ਰਾਹੀਂ  ਆਪਣੇ ਟਿਕਾਣੇ ‘ਤੇ ਪਹੁੰਚਦੇ ਦਿਖਾਈ ਦਿੱਤੇ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ