National News: ਮੁੰਬਈ ਵਿੱਚ ਭੀਖ ਮੰਗਣ ਵਾਲੀ ਔਰਤ ਨਿੱਕਲੀ 4 ਫਲੈਟਾਂ ਦੀ ਮਾਲਕਿਨ, ਲਾਲਚ ਵਿੱਚ ਆ ਕੇ ਨੂੰਹ ਨੇ ਕੀਤਾ ਕਤਲ

begging-woman-was-owner-of-4-flats-in-mumbai

National News: ਮੁੰਬਈ ‘ਚ ਜਾਇਦਾਦ ਦੇ ਲਾਲਚ ‘ਚ ਆ ਕੇ ਇੱਕ 32 ਸਾਲ ਦਾ ਨੂੰਹ ਨੇ ਆਪਣੀ 70 ਸਾਲਾ ਸੱਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਤਰ੍ਹਾਂ ਨੂੰਹ ਨੇ ਆਪਣੀ ਸੱਸ ਦਾ ਕਤਲ ਕੀਤਾ ਹੈ ਉਸ ਨੂੰ ਦੇਖ ਕੇ ਸਭ ਦੇ ਰੋਂਗਟੇ ਖੜ੍ਹੇ ਹੋ ਗਏ। ਪੁਲਸ ਮੁਤਾਬਕ, ਲੜਾਈ ਹੋਣ ‘ਤੇ ਨੂੰਹ ਨੇ ਆਪਣੀ ਸੱਸ ਨੂੰ ਪਹਿਲਾਂ ਕ੍ਰਿਕਟ ਬੈਟ ਨਾਲ ਬੁਰੀ ਤਰ੍ਹਾਂ ਕੁੱਟਿਆ ਅਤੇ ਫਿਰ ਮੋਬਾਇਲ ਚਾਰਜਰ ਵਾਲੀ ਤਾਰ ਨਾਲ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ।

ਇਹ ਵੀ ਪੜ੍ਹੋ: National News: ਜੰਮੂ-ਕਸ਼ਮੀਰ ਦੇ ਵਿੱਚ ਚੱਲ ਰਹੇ ਮੁਕਾਬਲੇ ਵਿੱਚ 3 ਅੱਤਵਾਦੀਆਂ ਦੀ ਮੌਤ

ਇਹ ਮਾਮਲਾ ਮੁੰਬਈ ‘ਚ ਚੇਂਬੂਰ ਦੀ ਪੇਸਟਮ ਸਾਗਰ ਕਲੋਨੀ ਦਾ ਹੈ। ਮ੍ਰਿਤਕ ਔਰਤ ਦੀ ਪਛਾਣ ਸੰਜਨਾ ਪਾਟਿਲ ਦੇ ਰੂਪ ‘ਚ ਹੋਈ ਹੈ। ਸੋਮਵਾਰ ਸ਼ਾਮ ਸੰਜਨਾ ਨੂੰ ਗੰਭੀਰ ਸੱਟ ਆਉਣ ਕਾਰਨ ਰਾਜਾਵਾੜੀ ਹਸਪਤਾਲ ਲਿਜਾਇਆ ਗਿਆ। ਉਸ ਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਉਹ ਬਾਥਰੂਮ ‘ਚ ਡਿੱਗ ਗਈ ਸੀ। ਹਾਲਾਂਕਿ, ਸੱਸ ਦੇ ਸਰੀਰ ‘ਤੇ ਲੱਗਭੱਗ 14 ਸੱਟਾਂ ਸਨ ਅਤੇ ਉਨ੍ਹਾਂ ਦੀ ਗਰਦਨ ‘ਤੇ ਖਿੱਚ ਦੇ ਨਿਸ਼ਾਨ ਨੂੰ ਦੇਖਦੇ ਹੋਏ ਹਸਪਤਾਲ ਦੇ ਲੋਕਾਂ ਨੂੰ ਸ਼ੱਕ ਹੋਇਆ। ਇਸ ਤੋਂ ਬਾਅਦ, ਉਨ੍ਹਾਂ ਨੇ ਇਸ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਮਾਮਲੇ ਨੂੰ ਫਿਰ ਪੁਲਸ ਨੇ ਹੱਤਿਆ ਦਾ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ।

ਹਾਲਾਂਕਿ, ਉਸ ਸਮੇਂ ਦੋਸ਼ੀ ਨੂੰਹ ਨੇ ਪੁੱਛਗਿੱਛ ਦੌਰਾਨ ਜਾਂਚ ਅਧਿਕਾਰੀਆਂ ਸਾਹਮਣੇ ਕੁੱਝ ਨਹੀਂ ਕਬੂਲਿਆ। ਉਥੇ ਹੀ, ਉਸ ਦੀ ਛੋਟੀ ਧੀ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਦੀ ਮਾਂ ਅਤੇ ਦਾਦੀ ਵਿਚਾਲੇ ਸਵੇਰੇ ਲੜਾਈ ਹੋਈ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਬਜ਼ੁਰਗ ਔਰਤ ਭੀਖ ਮੰਗਦੀ ਸੀ ਅਤੇ ਘਰ ‘ਚ ਕਿਤੇ ਵੀ ਪੈਸੇ ਲੁੱਕਾ ਦਿੰਦੀ ਸੀ ਅਤੇ ਅੰਜਨਾ ਤੋਂ ਪੁੱਛਦੀ ਸੀ, ਜਿਸ ਕਾਰਨ ਲੜਾਈ ਹੁੰਦੀ ਸੀ। ਅਧਿਕਾਰੀਆਂ ਨੂੰ ਦੋਸ਼ੀ ਨੂੰਹ ਕੋਲੋਂ ਮ੍ਰਿਤਕ ਸੰਜਨਾ ਦੇ ਸੋਨੇ ਦੇ ਗਹਿਣੇ ਵੀ ਮਿਲੇ ਹਨ।

ਇਹ ਵੀ ਪੜ੍ਹੋ: National News: ਹਿਮਾਚਲ ਪ੍ਰਦੇਸ਼, ਅਸਾਮ ਅਤੇ ਗੁਜਰਾਤ ਵਿੱਚ ਅੱਜ ਸਵੇਰੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਜਾਣਕਾਰੀ ਮੁਤਾਬਕ, ਮ੍ਰਿਤਕ ਸੰਜਨਾ ਦੇ ਪਤੀ ਦੀ ਕੁੱਝ ਸਾਲ ਪਹਿਲਾਂ ਮੌਤ ਹੋ ਗਏ ਸੀ। ਇਨ੍ਹਾਂ ਦੀ ਕੋਈ ਔਲਾਦ ਨਹੀਂ ਸੀ, ਇਸ ਲਈ ਉਸ ਨੇ ਆਪਣੇ ਪਤੀ ਦੇ ਭਰੇ ਦੇ ਬੇਟੇ ਦਿਨੇਸ਼ ਨੂੰ ਗੋਦ ਲਿਆ। ਉਨ੍ਹਾਂ ਦੇ ਕੋਲ ਚਾਰ ਫਲੈਟ ਸਨ, ਦੋ ਚੇਂਬੂਰ ‘ਚ ਅਤੇ ਦੋ ਵਰਲੀ ‘ਚ। ਉਸ ਨੇ ਤਿੰਨ ਫਲੈਟ ਕਿਰਾਏ ‘ਤੇ ਦਿੱਤੇ ਸਨ ਅਤੇ ਚੌਥੇ ‘ਚ ਆਪਣੇ ਗੋਦ ਲਈ ਪੁੱਤ ਅਤੇ ਉਸ ਦੀ ਪਤਨੀ ਨਾਲ ਰਹਿੰਦੀ ਸੀ। ਕਿਰਾਏ ‘ਤੇ ਦਿੱਤੇ ਹੋਏ ਫਲੈਟਾਂ ਤੋਂ ਪੈਸੇ ਆਉਂਦੇ ਰਹਿੰਦੇ ਸਨ ਇਸ ਦੇ ਬਾਵਜੂਦ ਪੀੜਤਾ ਸੰਜਨਾ ਸ਼ਹਿਰ ਦੇ ਘਾਟਕੋਪਰ ਇਲਾਕੇ ਦੇ ਇਕ ਜੈਨ ਮੰਦਰ ਦੇ ਬਾਹਰ ਭੀਖ ਮੰਗਦੀ ਸੀ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ