ਸਮਾਰਟਫੋਨ ਨੂੰ ਅਪਡੇਟ ਕਰਨ ਤੋਂ ਪਹਿਲਾਂ ਰਹੋ ਸਾਵਧਾਨ ! ਪੂਰਾ ਡਾਟਾ ਹੋ ਸਕਦਾ ਹੈ ਚੋਰੀ

Be-careful-before-updating-smartphone

ਐਂਡਰੌਇਡ ਸਮਾਰਟਫੋਨ ਵਰਤਦੇ ਹੋ ਤਾਂ ਅਗਲੀ ਵਾਰ ਆਪਣੇ ਫੋਨ ਨੂੰ ਅਪਡੇਟ ਕਰਨ ਤੋਂ ਪਹਿਲਾਂ ਸਾਵਧਾਨ ਰਹੋ। ਸਿਸਟਮ ਨੂੰ ਅਪਡੇਟ ਕਰਨ ਦੇ ਚੱਕਰ ਵਿੱਚ ਤੁਹਾਡਾ ਫੋਨ ਵਾਇਰਸ ਦਾ ਸ਼ਿਕਾਰ ਹੋ ਸਕਦਾ ਹੈ।  ਸੁਰੱਖਿਆ ਖੋਜਕਰਤਾਵਾਂ ਨੇ ਇੱਕ ਨਵੇਂ ਅਤੇ ਖ਼ਤਰਨਾਕ ਮਾਲਵੇਅਰ (Malware) ਦੀ ਪਛਾਣ ਕੀਤੀ ਹੈ, ਜੋ ਐਂਡਰੌਇਡ ਉਪਭੋਗਤਾਵਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ।

ਇੱਕ ਵਾਰ ਫੋਨ ਵਿੱਚ ਇੰਸਟਾਲ ਹੋਣ ‘ਤੇ ਇਹ ਐਂਡਰੌਇਡ ਫੋਨ ‘ਤੇ ਪੂਰਾ ਕੰਟਰੋਲ ਕਰ ਲੈਂਦਾ ਹੈ ਅਤੇ ਉਪਭੋਗਤਾ ਦੇ ਡੇਟਾ ਨੂੰ ਹੀ ਨਹੀਂ, ਬਲਕਿ ਮੈਸੇਜ ਅਤੇ ਫੋਟੋਆਂ ਨੂੰ ਵੀ ਚੋਰੀ ਕਰਦਾ ਹੈ।

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਕ ਵਾਰ ਜਦੋਂ ਇਹ ਮਾਲਵੇਅਰ ਫੋਨ ਵਿਚ ਆ ਜਾਂਦਾ ਹੈ ਤਾਂ ਹੈਕਰ ਆਡੀਓ ਅਤੇ ਫੋਨ ਕਾਲਾਂ ਨੂੰ ਰਿਕਾਰਡ ਕਰ ਸਕਦੇ ਹਨ, ਫੋਟੋਆਂ ਲੈ ਸਕਦੇ ਹਨ, WhatsApp ਮੈਸੇਜ ਪੜ੍ਹ ਸਕਦੇ ਹਨ, ਮੈਸੇਜ ਚੋਰੀ ਕਰ ਸਕਦੇ ਹਨ,  ਡਿਫ਼ਾਲਟ ਬ੍ਰਾਊਜ਼ਰ ਦੇ ਬੁੱਕਮਾਰਕ ਅਤੇ ਸਰਚ ਦੇਖ ਸਕਦੇ ਹਨ, ਫਾਇਲਾਂ ਦੀ ਖੋਜ ਕਰ ਸਕਦੇ ਹਨ, ਕਲਾਈਪਰਬੋਰਡ ਡਾਟਾ ਦੇਖ ਸਕਦੇ ਹਨ। ਇਸ ਤੋਂ ਇਲਾਵਾ ਹੈਕਰ ਨੋਟੀਫਿਕੇਸ਼ਨ ਵੇਖਣ ਅਤੇ ਫੋਨ ਵਿਚ ਐਪਲੀਕੇਸ਼ਨਾਂ ਸਥਾਪਤ ਕਰਨ, ਫੋਟੋਆਂ ਅਤੇ ਵੀਡਿਓ ਚੋਰੀ ਕਰਨ, ਜੀਪੀਐਲ ਲੋਕੇਸ਼ਨ ਟ੍ਰੈਕ ਕਰਨ ਅਤੇ ਫੋਨ ਵਿਚ ਸੰਪਰਕ ਦੀ ਜਾਣਕਾਰੀ ਚੋਰੀ ਕਰਨ ਵਰਗੇ ਕੰਮ ਵੀ ਕਰ ਸਕਦੇ ਹਨ।

ਜੇ ਤੁਸੀਂ ਫੋਨ ਨੂੰ ਅਪਡੇਟ ਕਰਨ ਲਈ ਪਲੇ ਸਟੋਰ ਦੀ ਇੱਕ ਐਪ ਦੀ ਵਰਤੋਂ ਕਰ ਰਹੇ ਹੋ ਤਾਂ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਹਮੇਸ਼ਾਂ ਇਹ ਯਾਦ ਰੱਖੋ ਕਿ ਤੁਹਾਡੇ ਫੋਨ ਵਿੱਚ ਦਿੱਤੀ ਗਈ ਸਿਸਟਮ ਅਪਡੇਟ ਸੈਟਿੰਗਾਂ ਵਿੱਚ ਜਾ ਕੇ ਸਮਾਰਟਫੋਨ ਨੂੰ ਅਪਡੇਟ ਕਰੋ। ਬਿਹਤਰ ਹੋਵੇਗਾ ਕਿ ਇਸ ਦੇ ਲਈ ਅਲੱਗ ਕੋਈ ਐਪ ਨਾ ਡਾਲੋ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ