Lockdown ਦੌਰਾਨ ATM ਤੋਂ ਨਹੀਂ ਨਿਕਲ ਰਿਹਾ ਕੈਸ਼ ! ਹੁਣ ਕੈਸ਼ ਦੀ ਹੋਮ ਡਿਲੀਵਰੀ ਕਰੇਗਾ Bank

Banks will Deliver the Cash at Your Home Doorstep

ਦੇਸ਼ ਭਰ ਵਿੱਚ Corona Virus ਕਾਰਨ 21 ਦਿਨਾਂ ਦੇ ਲਈ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸਦਾ ਮਤਲਬ ਹੈ ਕਿ ਤੁਸੀਂ ਇਸ ਸਮੇਂ ਦੌਰਾਨ ਘਰ ਤੋਂ ਬਾਹਰ ਨਹੀਂ ਆ ਸਕਦੇ। ਹਾਲਾਂਕਿ ਕੁਝ ਹਾਲਤਾਂ ਵਿੱਚ ਛੂਟ ਦਿੱਤੀ ਜਾਂਦੀ ਹੈ। ਇਨ੍ਹਾਂ ਵਿੱਚੋਂ ਇੱਕ ਸਥਿਤੀ ATM ਤੋਂ ਕੈਸ਼ ਨਿਕਲਵਾਉਣਾ ਹੈ। ਪਰ ਜੇ ATM ਮਸ਼ੀਨ ਤੁਹਾਡੇ ਘਰ ਤੋਂ ਬਹੁਤ ਦੂਰ ਹੈ ਤਾਂ ਤੁਹਾਨੂੰ ਮੁਸ਼ਕਲਾਂ ਹੋ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ ਅਸੀਂ ਤੁਹਾਨੂੰ ਇੱਕ ਅਜਿਹੀ ਸਹੂਲਤ ਬਾਰੇ ਦੱਸਣ ਜਾ ਰਹੇ ਹਾਂ ਜਿਸ ਰਾਹੀਂ ਤੁਸੀਂ ਘਰ ਬੈਠੇ ਕੈਸ਼ ਮੰਗਾ ਸਕਦੇ ਹੋ।

ਦੇਸ਼ ਦੇ ਜ਼ਿਆਦਾਤਰ ਬੈਂਕ ਕੁਝ ਸ਼ਰਤਾਂ ਨਾਲ ਕੈਸ਼ ਦੀ ਹੋਮ ਡਿਲੀਵਰੀ ਕਰਦੇ ਹਨ। ਪਰ ਇਸਦੇ ਲਈ, ਤੁਹਾਡੇ ਬੈਂਕ ਖਾਤੇ ਵਿੱਚ ਪੈਸੇ ਹੋਣਾ ਮਹੱਤਵਪੂਰਨ ਹੈ। SBI ਤੋਂ ਇਲਾਵਾ ਨਿਜੀ ਖੇਤਰ ਦੇ ਲਗਭਗ ਸਾਰੇ ਵੱਡੇ ਬੈਂਕ ਇਨ੍ਹਾਂ ਬੈਂਕਾਂ ਵਿੱਚ ਸ਼ਾਮਲ ਹਨ।

Banks will Deliver the Cash at Your Home Doorstep

SBI ਗਾਹਕਾਂ ਨੂੰ ਘਰ ਘਰ ਜਾ ਕੇ ਕੈਸ਼ ਮੰਗਾਉਂਣ, ਪੈਸੇ ਜਮ੍ਹਾ ਕਰਨ ਦੀ ਸਹੂਲਤ ਦਿੰਦਾ ਹੈ। ਇਹ ਸਹੂਲਤ ਸਿਰਫ ਸੀਨੀਅਰ ਸਿਟੀਜ਼ਨ, ਦਿਵਆਂਗਾ ਜਾਂ ਵਿਸ਼ੇਸ਼ ਰਜਿਸਟ੍ਰੇਸ਼ਨ ਵਾਲੇ ਗਾਹਕਾਂ ਲਈ ਹੈ। ਇਸ ਦੀ ਫੀਸ 100 ਰੁਪਏ ਹੈ। ਇਸੇ ਤਰ੍ਹਾਂ ਵੀ HDFC ਬੈੰਕ ਵੀ ਘਰ ਵਿਚ ਨਕਦ ਵੀ ਪ੍ਰਦਾਨ ਕਰਦਾ ਹੈ। ਇਸ ਦੀ ਸੀਮਾ ਪੰਜ ਤੋਂ 25 ਹਜ਼ਾਰ ਰੁਪਏ ਤੱਕ ਹੋ ਸਕਦੀ ਹੈ। ਇਸ ਦੇ ਲਈ ਕੁਝ ਚਾਰਜ ਵੀ ਅਦਾ ਕਰਨਾ ਪਏਗਾ।

ਇਹ ਵੀ ਪੜ੍ਹੋ : IRCTC ਦੀ ਯਾਤਰੀਆਂ ਨੂੰ ਟਿਕਟਾਂ ਕੈਂਸਲ ਨਾ ਕਰਾਉਣ ਦੀ ਅਪੀਲ, ਨਹੀਂ ਜਨਤਾ ਨੂੰ ਹੋਵੇਗਾ ਇਹ ਨੁਕਸਾਨ

ICICI ਬੈਂਕ ਦੇ ਗਾਹਕਾਂ ਨੂੰ ਕੈਸ਼ ਦੀ ਹੋਮ ਡਿਲੀਵਰੀ ਲਈ Bank@homeservice ਤੇ ਲੌਗਇਨ ਕਰਨਾ ਪੈਂਦਾ ਹੈ ਜਾਂ ਕਸਟਮਰਕੇਅਰ ਨੂੰ ਕਾਲ ਕਰਕੇ ਸਹੂਲਤ ਨਾਲ ਜੁੜ ਸਕਦੇ ਹਨ।

ਇਸੇ ਤਰ੍ਹਾਂ Axis Bank ਡੋਰਸਟੈਪ ਕੈਸ਼ ਦੀ ਸਹੂਲਤ ਵੀ ਪ੍ਰਦਾਨ ਕਰਦਾ ਹੈ। ਵਧੇਰੇ ਜਾਣਕਾਰੀ ਲਈ ਬੈਂਕ ਦੀ ਵੈਬਸਾਈਟ ਤੇ https://www.axisbank.com/bank-smart/doorstep-banking/doorstep-banking ਤੇ ਕਲਿਕ ਕਰਨਾ ਪਏਗਾ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ