ਬੈਂਕ ਮਈ ਵਿੱਚ 12 ਦਿਨਾਂ ਲਈ ਬੰਦ ਰਹਿਣਗੇ, ਛੁੱਟੀਆਂ ਦੀ ਸੂਚੀ ਪੜ੍ਹੋ

Banks-will-be-open-for-only-12-days-in-may

ਲੌਕਡਾਊਨ ਲਾਗੂ ਹੈ ਪਰ ਜ਼ਰੂਰੀ ਸੇਵਾਵਾਂ ਕਾਰਨ ਬੈਂਕ ਖੁੱਲੇ ਰਹਿੰਦੇ ਹਨ। ਜੇ ਮਈ ਵਿਚ ਈਦ ਨੂੰ ਛੱਡ ਦਿੱਤਾ ਜਾਵੇ ਤਾਂ ਕੋਈ ਵੱਡਾ ਤਿਉਹਾਰ ਨਹੀਂ ਹੁੰਦਾ। ਜਿਸ ਕਾਰਨ ਬੈਂਕਾਂ ਮਈ ਵਿਚ ਸਿਰਫ 12 ਦਿਨਾਂ ਲਈ ਬੰਦ ਰਹਿਣਗੀਆਂ।

ਰਾਸ਼ਟਰੀ ਛੁੱਟੀਆਂ ਸਮੇਤ ਮਈ ਮਹੀਨੇ ਵਿੱਚ ਪ੍ਰਾਈਵੇਟ ਤੇ ਸਰਕਾਰੀ ਬੈਂਕ ਕੁੱਲ 12 ਦਿਨਾਂ ਲਈ ਬੰਦ ਰਹਿਣਗੇ।  5 ਦਿਨ ਵੱਖ-ਵੱਖ ਬੈਂਕ ਹਾਲੀਡੇਅਜ਼ (Bank Holidays) ਦੀ ਵਜ੍ਹਾ ਨਾਲ ਬੰਦ ਰਹਿਣਗੇ।

ਕੋਰੋਨਾ ਜ਼ੋਨ ‘ਚ ਸਥਿਤ ਬੈਂਕਾਂ ਦੇ ਮੁਲਾਜ਼ਮਾਂ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਸਹੂਲਤਾਂ ਨੂੰ ਸੀਮਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕਈ ਸੂਬਿਆਂ ‘ਚ ਬੈਂਕਾਂ ਦੇ ਕੰਮਕਾਜ ਦੇ ਘੰਟਿਆਂ ਨੂੰ ਘਟਾ ਕੇ 4 ਕਰ ਦਿੱਤਾ ਗਿਆ ਹੈ। ਪੰਜਾਬ ਵਿਚ ਅੱਜ ਤੋਂ 15 ਮਈ ਤੱਕ 10 ਵਜੇ ਤੋਂ 2 ਵਜੇ ਤੱਕ  ਬੈਂਕ ਖੁੱਲ੍ਹਣਗੇ।

ਮਈ ਵਿੱਚ ਕਿਸ ਦਿਨ ਬੰਦ ਰਹਿਣਗੇ ਬੈਂਕ:
1 ਮਈ – ਸ਼ਨੀਵਾਰ – ਮਹਾਰਾਸ਼ਟਰ ਦਿਵਸ / ਲੇਬਰ ਡੇਅ
2 ਮਈ – ਐਤਵਾਰ – ਹਫਤਾਵਾਰੀ ਛੁੱਟੀ
7 ਮਈ – ਸ਼ੁੱਕਰਵਾਰ – ਜਮਾਤੁਲ ਵਿਦਾ। ਜੰਮੂ ਅਤੇ ਸ੍ਰੀਨਗਰ ‘ਚ ਬੈਂਕ ਬੰਦ ਰਹਿਣਗੇ।
8 ਮਈ – ਸ਼ਨੀਵਾਰ – ਹਫਤਾਵਾਰੀ ਛੁੱਟੀ
9 ਮਈ – ਐਤਵਾਰ – ਹਫਤਾਵਾਰੀ ਛੁੱਟੀ
13 ਮਈ  – ਵੀਰਵਾਰ – ਰਮਜ਼ਾਨ ਈਦ ਉਲ ਫ਼ਿਤਰ
14 ਮਈ – ਸ਼ੁੱਕਰਵਾਰ – ਪਰਸ਼ੂਰਾਮ ਜੈਅੰਤੀ
16 ਮਈ – ਐਤਵਾਰ – ਹਫਤਾਵਾਰੀ ਛੁੱਟੀ
22 ਮਈ – ਸ਼ਨੀਵਾਰ – ਹਫਤਾਵਾਰੀ ਛੁੱਟੀ
23 ਮਈ – ਐਤਵਾਰ – ਹਫਤਾਵਾਰੀ ਛੁੱਟੀ
26 ਮਈ – ਭਗਵਾਨ ਸ਼੍ਰੀ ਪਰਸ਼ੂਰਾਮ ਜੈਅੰਤੀ
30 ਮਈ- ਐਤਵਾਰ – ਹਫਤਾਵਾਰੀ ਛੁੱਟੀ

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ