ਗਵਾਲੀਅਰ ‘ਚ ਆਟੋ ਰਿਕਸ਼ਾ ਤੇ ਬੱਸ ਦੀ ਭਿਆਨਕ ਟੱਕਰ ,13 ਲੋਕਾਂ ਦੀ ਮੌਤ

Auto-rickshaw-and-bus-collision-in-Gwalior

ਮੰਗਲਵਾਰ ਨੂੰ ਸਵੇਰੇ ਪੁਰਾਣੀ ਛਾਉਣੀ ਨੇੜੇ ਬੱਸਅਤੇ ਆਟੋ ਵਿਚਾਲੇ ਭਿਆਨਕ ਟੱਕਰ ਹੋ ਗਈ ਹੈ। ਇਸ ਹਾਦਸੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਦਾ ਦ੍ਰਿਸ਼ ਦਿਲ ਦਹਿਲਾ ਦੇਣ ਵਾਲਾ ਸੀ। ਮਰਨ ਵਾਲਿਆਂ ਵਿੱਚ 12 ਮਹਿਲਾਵਾਂ ਅਤੇ ਇੱਕ ਆਟੋ ਚਾਲਕ ਵੀ ਸ਼ਾਮਿਲ ਹੈ ।

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਉੱਥੇ ਹੀ ਆਵਾਜਾਈ ਮੰਤਰੀ ਗੋਵਿੰਦ ਸਿੰਘ ਨੇ ਆਰਟੀਓ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਪੁਲਿਸ ਨੇ ਲਾਸ਼ਾਂ ਨੂੰ ਬਾਹਰ ਕੱਢਣ ਦਾ ਕੰਮ ਕੀਤਾ।

ਓਧਰ ਪਰਿਵਾਰਕ ਮੈਂਬਰ ਆਰਥਿਕ ਮਦਦ ਦੀ ਰਕਮ ਤੋਂ ਸੰਤੁਸ਼ਟ ਨਹੀਂ ਹਨ, ਉਨ੍ਹਾਂ ਦੀ ਮੰਗ ਹੈ ਕਿ ਮੁਆਵਜ਼ਾ ਰਾਸ਼ੀ 10-10 ਲੱਖ ਕੀਤੀ ਜਾਵੇ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਭੜਕੇ ਪਰਿਵਾਰਕ ਮੈਂਬਰਾਂ ਨੇ ਪੀਐੱਮ ਹਾਊਸ ਤੋਂ ਲਾਸ਼ ਲੈ ਜਾਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਪਰਿਵਾਰਕ ਮੈਂਬਰਾਂ ਨੂੰ ਸਮਝਾਉਣ ਵਿਚ ਜੁਟੇ ਹੋਏ ਹਨ।

ਇਹ ਸਾਰੀਆਂ ਮਹਿਲਾਵਾਂ ਆਪਣਾ ਕੰਮ ਖਤਮ ਕਰ ਕੇ 2 ਆਟੋ ਰਿਕਸ਼ਾ ਲੈ ਕੇ ਘਰ ਪਰਤ ਰਹੀਆਂ ਸਨ ਪਰ ਰਸਤੇ ਵਿੱਚ ਇੱਕ ਆਟੋ ਖਰਾਬ ਹੋ ਗਿਆ ਅਤੇ ਇਹ ਸਾਰੇ ਇੱਕ ਹੀ ਆਟੋ-ਰਿਕਸ਼ਾ ਵਿੱਚ ਬੈਠ ਗਏ। ਆਟੋ-ਰਿਕਸ਼ਾ ਜਿਵੇਂ ਹੀ ਅੱਗੇ ਵਧਿਆ ਤਾਂ ਉਹ ਇੱਕ ਬੱਸ ਨਾਲ ਟਕਰਾ ਗਿਆ ਅਤੇ ਆਟੋ ਵਿੱਚ ਬੈਠੀਆਂ ਮਹਿਲਾਵਾਂ ਦੀ ਮੌਤ ਹੋ ਗਈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ