ਦਿੱਲੀ ਲਈ ‘ਆਪ’ ਅੱਜ ਕਰੇਗੀ ਮੈਨੀਫੈਸਟੋ ਜਾਰੀ, ਜਾਣੋ ਕਿ ਹੋਣਗੇ ਖਾਸ ਮੁੱਦੇ

aap manifesto

ਨਵੀਂ ਦਿੱਲੀ : ਲੋਕ ਸਭਾ ਚੋਣਾਂ ਜਿੱਤਣ ਲਈ ਸਭ ਪਾਰਟੀਆਂ ਆਪਣੇ ਮੈਨੀਫੈਸਟੋ ਜਾਰੀ ਕਰ ਰਹੀਆਂ ਹਨ। ਭਾਜਪਾ ਤੇ ਕਾਂਗਰਸ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਅੱਜ ਦਿੱਲੀ ਲਈ ਮੈਨੀਫੈਸਟੋ ਜਾਰੀ ਕਰੇਗੀ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਅੱਜ ਮੈਨੀਫੈਸਟੋ ਜਾਰੀ ਕਰਨਗੇ।

ਮੈਨੀਫੈਸਟੋ ਵਿੱਚ ‘ਆਪ’ ਦਾ ਮੁੱਖ ਮੁੱਦਾ ਦਿੱਲੀ ਨੂੰ ਪੂਰਣ ਰਾਜ ਦਾ ਦਰਜਾ ਦਵਾਉਣ ਦਾ ਹੋਵੇਗਾ। ਇਸ ਤੋਂ ਇਲਾਵਾ ਦਿੱਲੀ ਦੇ ਹਰ ਵਸਨੀਕ ਨੂੰ ਆਪਣਾ ਘਰ ਦੇਣ ਦਾ ਵਾਅਦਾ, 2 ਲੱਖ ਨੌਜਵਾਨਾਂ ਲਈ ਨੌਕਰੀ ਅਤੇ ਦਿੱਲੀ ਦੇ ਕਾਲਜਾਂ ਵਿੱਚ ਦਾਖਲੇ ਲਈ ਆਸਾਨੀ ਵਾਸਤੇ 85 ਫੀਸਦੀ ਰਿਜਰਵੇਸ਼ਨ ਦੇ ਵਾਅਦੇ ਪਾਰਟੀ ਵਲੋਂ ਕੀਤੇ ਜਾ ਸਕਦੇ ਹਨ। ਦਿੱਲੀ ਪੁਲਸ ਦੇ ਰਾਜ ਸਰਕਾਰ ਅਧੀਨ ਆਉਂਦੇ ਹੀ ਪੂਰੇ ਰਾਜ ‘ਚ ਵਧੀਆ ਸੁਰੱਖਿਆ ਪ੍ਰਬੰਧ ਦੇਣ ਦਾ ਮੁੱਦਾ ਵੀ ਮੈਨਫੇਸਟੋ ‘ਚ ਸ਼ਾਮਿਲ ਹੋ ਸਕਦਾ ਹੈ।

ਇਹ ਵੀ ਪੜ੍ਹੋ : ‘ਆਪ’ ਪੰਜਾਬ ਦੀ ਸਾਰੀ ਲੋਕ ਸਭ ਸੀਟਾਂ ਤੇ ਫੇਰੇਗੀ ਝਾੜੂ

ਇਹ ਮੈਨੀਫੈਸਟੋ ਸਮੂਹ ਦਿੱਲੀ ਲਈ ਹੋਵੇਗਾ। ਇਸ ਤੋਂ ਬਾਅਦ 1 ਮਈ ਨੂੰ ਦਿੱਲੀ ਦੀ ਹਰ ਲੋਕ ਸਭਾ ਸੀਟ ਲਈ ‘ਆਪ’ ਦੇ ਉਮੀਦਵਾਰ ਅਲਗ-ਅਲਗ ਮੈਨੀਫੈਸਟੋ ਜਾਰੀ ਕਰਨਗੇ।