ਜੇਤਲੀ ਦੇ ਅੰਤਿਮ ਸੰਸਕਾਰ ਦੌਰਾਨ 11 ਲੋਕਾਂ ਦੇ ਮੋਬਾਇਲ ਫੋਨ ਚੋਰੀ

arun jaitley death

ਦੇਸ਼ ਵਿੱਚ ਹਰ ਰੋਜ਼ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ। ਦਿੱਲੀ ਦੇ ਨਿਗਮ ਬੋਧਘਾਟ ’ਤੇ ਦੇਸ਼ ਦੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਅੰਤਿਮ ਸੰਸਕਾਰ ਹੋ ਰਿਹਾ ਸੀ ਕਿ ਅਚਾਨਕ ਕੁੱਝ ਚੋਰ ਅਰੁਣ ਜੇਤਲੀ ਦੇ ਅੰਤਿਮ ਸੰਸਕਾਰ ਤੇ ਪੁੱਜੇ ਲੋਕਾਂ ਦੇ ਮੋਬਾਇਲ ਫੋਨ ਚੋਰੀ ਕਰ ਲੱਗ ਗਏ। ਮਿਲੀ ਜਾਣਕਾਰੀ ਭਾਜਪਾ ਦੇ ਸੰਸਦ ਮੈਂਬਰ ਬਾਬੁਲ ਸੁਪਿ੍ਰਓ ਸਮੇਤ 11 ਲੋਕਾਂ ਦੇ ਮੋਬਾਇਲ ਚੋਰੀ ਹੋ ਗਏ।

ਇਸ ਹਾਦਸੇ ਤੋਂ ਬਾਅਦ ਪਤੰਜਲੀ ਦੇ ਬੁਲਾਰੇ ਐੱਸ.ਕੇ. ਤਿਜਾਰਾਵਾਲਾ ਦਾ ਕਹਿਣਾ ਹੈ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋ ਅਸੀਂ ਸਾਰੇ ਦੇਸ਼ ਦੇ ਸਾਬਕਾ ਵਿੱਤ ਮੰਤ੍ਰੀਅਰੁਨ ਜੇਤਲੀ ਦੇ ਅੰਤਿਮ ਸੰਸਕਾਰ ਵਿੱਚ ਵਿਅਸਤ ਸੀ। ਐੱਸ.ਕੇ. ਤਿਜਾਰਾਵਾਲਾ ਨੇ ਇਸ ਹਾਦਸੇ ਦੀ ਜਾਣਕਾਰੀ ਸੋਮਵਾਰ ਨੂੰ ਟਵੀਟ ਕਰਕੇ ਦਿੱਤੀ।

ਜ਼ਰੂਰ ਪੜ੍ਹੋ: ਰੇਤ ਦੀ ਮਾਈਨਿੰਗ ਕਰਦੇ ਹੋਏ 2 ਨੌਜਵਾਨਾਂ ਦੀ ਮੌਤ

ਉਂਝ ਜੇ ਦੇਖਿਆ ਜਾਵੇ ਤਾਂ ਅਰੁਣ ਜੇਤਲੀ ਦੇ ਅੰਤਿਮ ਸੰਸਕਾਰ ਤੇ ਬਹੁਤ ਸਾਰੇ ਵੀ.ਵੀ.ਆਈ.ਪੀ. ਨੇਤਾ ਪੁੱਜੇ ਹੋਏ ਸਨ। ਵੀ.ਵੀ.ਆਈ.ਪੀ. ਨੇਤਾਵਾਂ ਦੇ ਹੋਣ ਕਰਕੇ ਉੱਥੋਂ ਦੀ ਸੁਰੱਖਿਆ ਵੀ ਬਹੁਤ ਜਿਆਦਾ ਸਖ਼ਤ ਸੀ। ਇੰਨੀ ਸਖ਼ਤ ਸੁਰੱਖਿਆ ਦੇ ਬਾਵਜੂਦ ਵੀ ਵੀ.ਆਈ.ਪੀ. ਲੋਕਾਂ ਦੇ ਫੋਨ ਚੋਰੀ ਹੋਣ ਨਾਲ ਦਿੱਲੀ ਪੁਲਸ ਦੀ ਸੁਰੱਖਿਆ ਵਿਵਸਥਾ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਇਸ ਹਾਦਸੇ ਕਰਕੇ ਦਿੱਲੀ ਪੁਲਿਸ ਤੇ ਕਈ ਤਰਾਂ ਦੇ ਸਵਾਲ ਉੱਠ ਰਹੇ ਹਨ।