ਆਰਟੀਕਲ 370 ਨੂੰ ਲੈ ਕੇ ਅੱਜ ਲੋਕ ਸਭਾ ਵਿੱਚ ਵੀ ਹੋਵੇਗਾ ਵੱਡਾ ਧਮਾਕਾ

artical 370 tabled in lok sabha today
ਆਰਟੀਕਲ 370 ਨੂੰ ਲੈ ਕੇ ਦੇਸ਼ ਭਰ ਵਿੱਚ ਕਾਫੀ ਵਿਵਾਦ ਖੜਾ ਹੋ ਗਿਆ ਹੈ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੀਤੇ ਦਿਨ ਰਾਜ ਸਭਾ ਵਿੱਚ ਆਰਟੀਕਲ 370 ਬਿਲ ਪਾਸ ਕਰਾ ਕੇ ਜੰਮੂ-ਕਸ਼ਮੀਰ ਦੇ ਕੋਲੋਂ ਵਿਸ਼ੇਸ਼ ਰਾਜ ਦਾ ਦਰਜਾ ਖੋਹ ਲਿਆ ਹੈ। ਪਰ ਇਸ ਬਿਲ ਨੂੰ ਦੇਸ਼ ਭਰ ਵਿੱਚੋਂ ਕਾਫੀ ਬਹੁਮਤ ਹਾਸਿਲ ਹੋਈ ਹੈ। ਇਸ ਆਰਟੀਕਲ ਨੂੰ ਲੈ ਕੇ ਅੱਜ ਲੋਕ ਸਭਾ ਵਿੱਚ ਹੰਗਾਮਾ ਹੋ ਸਕਦਾ ਹੈ। ਲੋਕ ਸਭਾ ਤੋਂ ਪਾਸ ਹੋਣ ਮਗਰੋਂ ਜੰਮੂ-ਕਸ਼ਮੀਰ ਤੋਂ ਧਾਰਾ 370 ਵਿਹਾਰਕ ਰੂਪ ਵਿੱਚ ਖ਼ਤਮ ਹੋ ਜਾਵੇਗੀ।

ਬੀਤੇ ਦਿਨ ਰਾਜ ਸਭਾ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਧਾਰਾ 370 ਤੇ ਤਿੰਨ ਖੰਡਾਂ ਵਿੱਚੋਂ ਪਹਿਲੇ ਦੀ ਵਰਤੋਂ ਕਰਦਿਆਂ ਅਗਲੇ ਦੋ ਖ਼ਤਮ ਕਰ ਦਿੱਤੇ। ਆਰਟੀਕਲ 370 ਬਿਲ ਪਾਸ ਹੋਣ ਮਗਰੋਂ ਸੂਬੇ ਦਾ ਵਿਸ਼ੇਸ਼ ਰਾਜ ਖ਼ਤਮ ਹੋ ਗਿਆ ਹੈ ਅਤੇ ਆਰਟੀਕਲ 370 ਖ਼ਤਮ ਹੋਣ ਦੇ ਨਾਲ ਹੀ ਜੰਮੂ ਕਸ਼ਮੀਰ ਅਤੇ ਲੱਦਾਖ ਦੋ ਵੱਖ-ਵੱਖ ਕੇਂਦਰ ਸ਼ਾਸ਼ਤ ਪ੍ਰਦੇਸ਼ ਐਲਾਨ ਦਿੱਤੇ ਗਏ।

ਦੱਸ ਦੇਈਏ ਆਰਟੀਕਲ 370 ਖ਼ਤਮ ਹੋਣ ਦੇ ਨਾਲ ਹੁਣ ਜੰਮੂ-ਕਸ਼ਮੀਰ ਵਿੱਚ ਕੋਈ ਵੀ ਨਾਗਰਿਕ ਆਪਣੀ ਜਾਇਦਾਦ ਬਣਾ ਸਕਦਾ ਹੈ ਅਤੇ ਉੱਥੇ ਜਾ ਕੇ ਰਹਿ ਸਕਦਾ ਹੈ। ਧਾਰਾ 370 ਨੂੰ ਖ਼ਤਮ ਕਰਨ ਦੇ ਨਾਲ ਵੱਡੇ ਕਾਰੋਬਾਰੀਆਂ ਲਈ ਰਾਹ ਮੋਕਲਾ ਹੋ ਗਿਆ ਹੈ। ਇਸ ਦੇ ਨਾਲ ਹੀ ਉੱਥੇ ਕੋਈ ਵੀ ਸਰਕਾਰੀ ਨੌਕਰੀ ਹਾਸਲ ਕਰ ਸਕਦਾ ਹੈ ਅਤੇ ਕੋਈ ਵੀ ਚੋਣ ਲੜ ਸਕਦਾ ਹੈ।ਜਾਣਕਾਰੀ ਅਨੁਸਾਰ ਹੁਣ ਕੇਂਦਰ ਸਰਕਾਰ ਵੱਲੋਂ ਲਾਗੂ ਕੀਤਾ ਕੋਈ ਵੀ ਫੈਸਲਾ ਸਿੱਧਾ ਜੰਮੂ ਕਸ਼ਮੀਰ ਤੇ ਲੱਦਾਖ ਦੇ ਲੋਕਾਂ ‘ਤੇ ਵੀ ਲਾਗੂ ਹੋਵੇਗਾ।