ਕੇਂਦਰੀ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਬਜਟ 2021-22 ਨੂੰ ਦਿੱਤੀ ਮਨਜ਼ੂਰੀ

Approval-given-to-Budget-2021-22-after-Union-Cabinet-meeting

ਇਹ ਬਜਟ 2021 ਦਾ ਪਹਿਲਾ ਆਮ ਬਜਟ ਹੈ। ਅੱਜ ਦੇਸ਼ ਦਾ ਆਮ ਬਜ਼ਟ ਪੇਸ਼ ਕੀਤਾ ਜਾਵੇਗਾ|  ਇਹ ਬਜਟ ਮੋਦੀ ਸਰਕਾਰ ਦਾ 9ਵਾਂ ‘ਤੇ ਦੂਜੇ ਕਾਰਜਕਾਲ ਦਾ ਤੀਜਾ ਬਜਟ ਹੈ। ਇਸ ਤੋਂ ਪਹਿਲਾਂਕੇਂਦਰੀ ਕੈਬਨਿਟ ਦੀ ਬੈਠਕ ਹੋਈ ਹੈ ,ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਸਨ। ਹੁਣ ਤੋਂ ਥੋੜ੍ਹੀ ਦੇਰ ਬਾਅਦ ਬਜਟ-2021-22 ਮੰਤਰੀ ਸੀਤਾਰਮਨ ਵਲੋਂ ਸੰਸਦ ‘ਚ ਪੇਸ਼ ਕੀਤਾ ਜਾਵੇਗਾ|

ਨਿਰਮਲਾ ਸੀਤਾਰਮਨ ਦੇ ਇਸ ਬਜਟ ਤੋਂ ਦੇਸ਼ ਵਾਸੀਆਂ ਨੂੰ ਕਾਫੀ ਉਮੀਦਾਂ ਹਨ। ਆਮ ਜਨਤਾ ਇਹ ਆਸ ਲਾਕੇ ਬੈਠੀ ਹੈ ਕਿ ਨਿਰਮਲਾ ਸੀਤਾਰਮਨ ਦੇ ਪਿਟਾਰੇ ਤੋਂ ਕੀ-ਕੀ ਨਿਕਲਦਾ ਹੈ। ਇਸ ਦੌਰਾਨ ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਦੇ ਕਾਰਨ ਦੇਸ਼ ਦੀ ਖ਼ਰਾਬ ਹੋਈ ਅਰਥ-ਵਿਵਸਥਾ ਨੂੰ ਮੁੜ ਲੀਹ ‘ਤੇ ਲਿਆਉਣ ਲਈ ਇਸ ਬਜਟ ‘ਚ ਕਈ ਮਹੱਤਵਪੂਰਨ ਐਲਾਨ ਹੋ ਸਕਦੇ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ