ਅਨੁਪਮ ਖੇਰ ਨੇ ਲਗਵਾਈ ਕੋਰੋਨਾ ਵੈਕਸੀਨ, ਵੀਡੀਓ ਸ਼ੇਅਰ ਕਰ ਕਹੀ ਇਹ ਗੱਲ

Anupam Kher shared the video of the corona vaccine

ਬਾਲੀਵੁੱਡ ਅਦਾਕਾਰ ਰਾਕੇਸ਼ ਰੋਸ਼ਨ ਤੇ ਸਤੀਸ਼ ਸ਼ਾਹ ਤੋਂ ਬਾਅਦ ਹੁਣ ਅਨੁਪਮ ਖੇਰ ਨੇ ਵੀ ਕੋਵੀਡ ਵੈਕਸੀਨ ਲਗਵਾਈ ਹੈ। ਕੋਰੋਨਾ ਦੀ ਪਹਿਲੀ ਵੈਕਸੀਨ ਲਗਾਉਂਦੇ ਦੀ ਵੀਡੀਓ ਅਨੁਪਮ ਖੇਰ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਪੂਰੇ ਦੇਸ਼ ‘ਚ ਕੋਰੋਨਾ ਵੈਕਸੀਨ ਲਗਵਾਉਣ ਦਾ ਸਿਲਸਿਲਾ ਚੱਲ ਰਿਹਾ ਹੈ। ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਵੀ ਹਾਲ ਹੀ ‘ਚ ਕੋਵਿਡ ਵੈਕਸੀਨ ਦਾ ਡੋਜ਼ ਲਿਆ ਸੀ।

ਇਸ ਤੋਂ ਇਲਾਵਾ ਕਈ ਰਾਜਨੇਤਾ ਤੇ ਚਰਚਿਤ ਚਿਹਰੇ ਕੋਵਿਡ ਵੈਕਸੀਨ ਲਗਵਾ ਬਾਕੀ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਹੁਣ ਅਨੁਪਮ ਖੇਰ ਨੇ ਵੀ ਕੋਵਿਡ ਵੈਕਸੀਨ ਲਗਾ ਬਾਕੀ ਲੋਕਾਂ ਨੂੰ ਸੰਦੇਸ਼ ਦਿੱਤਾ ਹੈ। ਅਨੁਪਮ ਖੇਰ ਨੇ ਲਿਖਿਆ, ” ਮੈਂ Covid-19 ਦੀ ਪਹਿਲੀ ਡੋਜ਼ ਲਗਵਾ ਲਈ ਹੈ। ਭਾਰਤ ਦੇ ਸਭ  ਡਾਕਟਰਜ਼, ਮੈਡੀਕਲ ਸਟਾਫ, Scientists ਤੇ ਸਰਕਾਰ ਦਾ ਧੰਨਵਾਦ। ਜਿਨ੍ਹਾਂ ਨੇ ਇਸ ਨੂੰ ਸੰਭਵ ਬਣਾਇਆ।”

ਇਸ ਤੋਂ ਪਹਿਲਾ ਬਾਲੀਵੁੱਡ ਨਿਰਦੇਸ਼ਕ ਤੇ ਅਦਾਕਾਰ ਰਾਕੇਸ਼ ਰੋਸ਼ਨ ਨੇ ਕੋਵਿਡ ਵੈਕਸੀਨ ਲਗਾਉਂਦੇ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸੀ। ਕਈ ਫ਼ਿਲਮਾਂ ‘ਚ ਮੁਖ ਕਿਰਦਾਰ ਨਿਭਾ ਚੁੱਕੇ ਅਦਾਕਾਰ ਸਤੀਸ਼ ਸ਼ਾਹ ਨੇ ਵੀ ਵੈਕਸੀਨ ਲਗਾਉਣ ਦੀ ਜਾਣਕਾਰੀ ਟਵਿੱਟਰ ‘ਤੇ ਦਿੱਤੀ ਸੀ। ਅਨੁਪਮ ਖੇਰ ਵੀ ਹੁਣ ਬਾਲੀਵੁੱਡ ਦੇ ਉਹ ਸਿਤਾਰਿਆਂ ਦੀ ਲਿਸਟ ‘ਚ ਸ਼ਾਮਿਲ ਹੋ ਗਏ ਹਨ, ਜਿਨ੍ਹਾਂ ਨੇ ਕੋਵਿਡ-19 ਦਾ ਪਹਿਲਾ ਡੋਜ਼ ਲਗਵਾਇਆ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ