Shaheen Bagh News: ਬੁਰਕੇ ਵਿੱਚ ਕੈਮਰਾ ਛੁਪਾ ਕੇ Shaheen Bagh ਪਹੁੰਚੀ ਗੈਰ-ਮੁਸਲਿਮ ਔਰਤ, ਪ੍ਰਦਰਸ਼ਨਕਾਰੀਆਂ ਨੇ ਫੜ੍ਹਿਆ

anti-caa-protest-woman-caught-with-camera-in-shaheen-bagh

Shaheen Bagh News: ਦਿੱਲੀ ਦੇ Shaheen Bagh ਵਿਚ ਧਰਨੇ ਵਾਲੀ ਜਗ੍ਹਾ ‘ਤੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਕ ਸ਼ੱਕੀ ਔਰਤ ਨੂੰ ਬੁਰਕੇ’ ਚ ਵੀਡੀਓ ਬਣਾਉਂਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਫੜ ਲਿਆ। ਦਰਅਸਲ, ਬੁਰਕਾ ਪਾਈ ਇਹ ਔਰਤ ਬੁੱਧਵਾਰ ਨੂੰ ਪ੍ਰਦਰਸ਼ਨਕਾਰੀ ਔਰਤਾਂ ਵਿੱਚ ਬੈਠ ਕੇ ਕੁੱਝ ਸਵਾਲ ਕਰ ਰਹੀ ਸੀ। ਫਿਰ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੂੰ ਉਸ ‘ਤੇ ਸ਼ੱਕ ਹੋਇਆ ਅਤੇ ਉਸ ਦੀ ਤਲਾਸ਼ੀ ਲਈ ਗਈ। ਤਲਾਸ਼ੀ ਲੈਣ ਤੋਂ ਬਾਅਦ ਉਸ ਕੋਲੋਂ ਇਕ ਕੈਮਰਾ ਬਰਾਮਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Srinagar: ਲਵੇਪੋਰਾ ਮੁਕਾਬਲੇ ਵਿਚ ਦੋ ਅੱਤਵਾਦੀ ਢੇਰ, CRPF ਦਾ ਇਕ ਜਵਾਨ ਸ਼ਹੀਦ

ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸ਼ੱਕੀ ਔਰਤ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ ਅਤੇ ਔਰਤ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਜਾਣਕਾਰੀ ਅਨੁਸਾਰ ਔਰਤ ਦਾ ਨਾਮ Gunja Kapoor ਹੈ, ਜੋ ਆਪਣਾ ਖੁਦ ਦਾ Youtube ਚੈਨਲ ਚਲਾਉਂਦੀ ਹੈ। ਹੁਣ ਪੁਲਿਸ ਔਰਤ ਤੋਂ ਪੁੱਛਗਿੱਛ ਕਰ ਰਹੀ ਹੈ।

anti-caa-protest-woman-caught-with-camera-in-shaheen-bagh

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਟਵਿੱਟਰ ‘ਤੇ Gunja Kapoor ਨੂੰ ਫੋਲੋ ਕਰਦੇ ਹਨ। Gunja Kapoor ਨੇ ਖ਼ੁਦ ਇਸ ਗੱਲ ਦਾ ਖੁਲਾਸਾ ਕੀਤਾ ਹੈ। Gunja Kapoor ਨੇ ਆਪਣੇ ਇੱਕ ਟਵੀਟ ਵਿੱਚ ਲਿਖਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਨਵੇਂ ਸਾਲ ਦੇ ਮੌਕੇ ‘ਤੇ ਮੈਨੂੰ ਫੋਲੋ ਕੀਤਾ। ਇਹ ਮੇਰਾ ਨਵਾਂ ਸਾਲ ਦਾ ਤੋਹਫਾ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ