ਵਿਸ਼ਾਖਾਪਟਨਮ ਮਗਰੋਂ ਹੁਣ ਛੱਤੀਸਗੜ੍ਹ ਦੀ ਪੇਪਰ ਮਿੱਲ ਵਿੱਚ ਗੈਸ ਲੀਕ, 7 ਮਜ਼ਦੂਰ ਜਖ਼ਮੀ

Another poisonous Gas Leaked accident in Chhattisgarh

ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਅੱਜ ਗੈਸ ਲੀਕ ਹੋਣ ਕਾਰਨ ਹਰ ਕੋਈ ਹੈਰਾਨ ਰਹਿ ਗਿਆ। ਇਸ ਦੇ ਨਾਲ ਹੀ ਦੇਸ਼ ਦੇ ਦੂਜੇ ਕੋਨੇ ਤੋਂ ਗੈਸ ਲੀਕ ਹੋਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਸੱਤ ਮਜ਼ਦੂਰ ਝੁਲਸ ਗਏ। ਵਰਕਰਾਂ ਨੂੰ ਘਟਨਾ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਛੱਤੀਸਗੜ੍ਹ ਦੇ ਰਾਏਗੜ ਜ਼ਿਲ੍ਹੇ ਵਿੱਚ ਇੱਕ ਪੇਪਰ ਮਿੱਲ ਵਿੱਚ ਵੀਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਇਹ ਹਾਦਸਾ ਪੇਪਰ ਮਿੱਲ ਵਿਚ ਕਲੋਰੀਨ ਗੈਸ ਪਾਈਪ ਲਾਈਨ ਦੇ ਫਟਣ ਕਾਰਨ ਹੋਇਆ ਹੈ। ਇਸ ਹਾਦਸੇ ਵਿੱਚ ਸੱਤ ਮਜ਼ਦੂਰ ਝੁਲਸ ਗਏ। ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਘਟਨਾ ਸ਼ਕਤੀ ਪਲੱਸ ਪੇਪਰਸ ਵਿਚ ਵਾਪਰੀ ਹੈ।

ਪੁਸੌਰ ਥਾਣੇ ਦੇ ਟੇਟਲਾ ਵਿੱਚ ਪੇਪਰ ਮਿੱਲ ਮੌਜੂਦ ਹੈ। ਜਿੱਥੇ ਕਲੋਰੀਨ ਗੈਸ ਪਾਈਪ ਲਾਈਨ ਫਟ ਗਈ। ਜਿਸ ਕਾਰਨ ਉਥੇ ਮੌਜੂਦ ਸੱਤ ਵਰਕਰ ਝੁਲਸ ਗਏ। ਘਟਨਾ ਤੋਂ ਬਾਅਦ ਸਾਰਿਆਂ ਨੂੰ ਸੰਜੀਵਨੀ ਨਰਸਿੰਗ ਹੋਮ ਵਿਖੇ ਦਾਖਲ ਕਰਵਾਇਆ ਗਿਆ ਹੈ। ਜਿਸ ਤੋਂ ਬਾਅਦ ਕੁਲੈਕਟਰ ਅਤੇ ਪੁਲਿਸ ਸੁਪਰਡੈਂਟ ਜ਼ਖਮੀਆਂ ਨੂੰ ਦੇਖਣ ਹਸਪਤਾਲ ਪਹੁੰਚੇ। ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਵਿੱਚ ਤਿੰਨ ਮਜ਼ਦੂਰਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਦੇ ਨਾਲ ਹੀ ਤਿੰਨ ਮਜ਼ਦੂਰਾਂ ਨੂੰ ਰਾਏਪੁਰ ਰੈਫਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਵਿਸ਼ਾਖਾਪਟਨਮ ਵਿੱਚ ਜ਼ਹਿਰੀਲੀ ਗੈਸ ਲੀਕ ਹੋਣ ਨਾਲ 3 ਲੋਕਾਂ ਦੀ ਮੌਤ, 130-170 ਲੋਕਾਂ ਨੂੰ ਕੀਤਾ ਦਾਖਿਲ

ਬਿਲਾਸਪੁਰ ਦੇ ਆਈਜੀ ਦੀਪਾਂਸ਼ੂ ਕਾਬਰਾ ਦੇ ਅਨੁਸਾਰ ਪੇਪਰ ਇੰਡਸਟਰੀ, ਸ਼ਕਤੀ ਪੇਪਰਸ ਵਿਚੋਂ ਇਕ ਜ਼ਹਿਰੀਲੀ ਗੈਸ ਲੀਕ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਲਾਂਟ ਸਾਫ਼ ਕੀਤਾ ਜਾ ਰਿਹਾ ਸੀ। ਇਸ ਘਟਨਾ ਕਾਰਨ ਸੱਤ ਮਜ਼ਦੂਰਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਤਿੰਨ ਨੂੰ ਇਲਾਜ ਲਈ ਰਾਏਪੁਰ ਰੈਫ਼ਰ ਕਰ ਦਿੱਤਾ ਗਿਆ ਹੈ।

ਵਿਸ਼ਾਖਾਪਟਨਮ ਵਿੱਚ ਗੈਸ ਲੀਕ ਹੋਣ ਦੀ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹੁਣ ਤੱਕ ਇਸ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋ ​​ਚੁੱਕੀ ਹੈ, ਜਦਕਿ 200 ਦੇ ਕਰੀਬ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਗੈਸ ਲੀਕ ਵਰਗਾ ਹਾਦਸਾ ਕਿਵੇਂ ਹੋਇਆ ਇਸਦੀ ਦੀ ਜਾਂਚ ਕੀਤੀ ਜਾ ਰਹੀ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ