ਕੋਰੋਨਾ ਦੇ ਖ਼ਤਰੇ ਨੂੰ ਵੇਖਦਿਆਂ ਸਰਕਾਰ ਦਾ ਇੱਕ ਹੋਰ ਫੈਸਲਾ, ਜਹਾਜ਼ਾਂ ‘ਚ ਬਦਲੇ ਨਿਯਮ

Another-government-decision-in-view-of-the-threat-of-corona

 

ਸਰਕਾਰ ਵੱਲੋਂ ਲਏ ਫੈਸਲੇ ਮਗਰੋਂ ਭੋਜਨ ਦੋ ਘੰਟੇ ਤੋਂ ਵੱਧ ਦੀਆਂ ਉਡਾਣਾਂ ਵਿੱਚ ਯਾਤਰੀਆਂ ਲਈ ਡਿਸਪੋਸੇਬਲ ਕਟਲਰੀ ਵਿੱਚ ਪ੍ਰੀਪੈਕਡਫੂਡ ਉਪਲਬਧ ਹੋਵੇਗਾ। ਕੋਰੋਨਾ ਦੀ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ ਹੈ।

ਕੋਰੋਨਾਵਾਇਰਸ ਦੀ ਰਫ਼ਤਾਰ ਪੂਰੇ ਦੇਸ਼ ਵਿੱਚ ਬੇਕਾਬੂ ਹੋ ਰਹੀ ਹੈ। ਇਸ ਦੇ ਮੱਦੇਨਜ਼ਰ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਫੈਸਲਾ ਲਿਆ ਹੈ ਕਿ ਹੁਣ ਘਰੇਲੂ ਉਡਾਣਾਂ ਜਿਨ੍ਹਾਂ ਦਾ ਯਾਤਰਾ ਦਾ ਸਮਾਂ 2 ਘੰਟੇ ਤੋਂ ਘੱਟ ਹੈ ਇਨ੍ਹਾਂ ਫਲਾਈਟਾਂ ਵਿੱਚ ਭੋਜਨ ਨਹੀਂ ਦਿੱਤਾ ਜਾਵੇਗਾ। ਇਹ ਨਿਯਮ ਵੀਰਵਾਰ ਤੋਂ ਲਾਗੂ ਹੋਵੇਗਾ।

  • ਕੋਵਿਡ -19 ਦੇ ਹਾਲਾਤਾਂ ਦੇ ਮੱਦੇਨਜ਼ਰ ਅੱਜ ਤੋਂ ਉਨ੍ਹਾਂ ਘਰੇਲੂ ਉਡਾਣਾਂ ਵਿੱਚ ਖਾਣਾ ਨਹੀਂ ਦਿੱਤਾ ਜਾਵੇਗਾ, ਜਿਨ੍ਹਾਂ ਦੀ ਯਾਤਰਾ ਦਾ ਸਮਾਂ 2 ਘੰਟੇ ਤੋਂ ਘੱਟ ਹੋਵੇਗਾ।
  • ਏਅਰ ਲਾਈਨ ਕੰਪਨੀਆਂ ਨੂੰ 2 ਘੰਟਿਆਂ ਤੋਂ ਵੱਧ ਦੀਆਂ ਘਰੇਲੂ ਉਡਾਣਾਂ ਲਈ ਪ੍ਰੀਪੈਕਡ ਭੋਜਨ ਅਤੇ ਡਿਸਪੋਸੇਬਲ ਕਟਲਰੀ ਦੀ ਵਰਤੋਂ ਕਰਨੀ ਪਏਗੀ।
  • ਕੰਪਨੀਆਂ ਕਿਸੇ ਵੀ ਡਿਸਪੋਸੇਬਲ ਕਟਲਰੀ ਨੂੰ ਮੁੜ ਤੋਂ ਨਹੀਂ ਵਰਤੇਗੀ।

ਪ੍ਰੀਪੈਕਡ ਡਿਸਪੋਸੇਜਲ ਕਟਲਰੀ ਵਿਚ ਸਾਰੇ ਕਲਾਸ ਦੇ ਯਾਤਰੀਆਂ ਨੂੰ ਚਾਹ, ਕਾਫੀ ਅਤੇ ਹੋਰ ਪੀਣ ਵਾਲੇ ਪਦਾਰਥ ਵੀ ਦਿੱਤੇ ਜਾਣਗੇ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ