ਦੇਸ਼ ਦੇ ਸਾਰੇ ਰਾਜ ‘ਕਾਲੀ ਉੱਲੀ’ ਨੂੰ ‘ਮਹਾਂਮਾਰੀ’ ਘੋਸ਼ਿਤ :ਕੇਂਦਰ ਸਰਕਾਰ ਦੀ ਹਦਾਇਤ

All states declare ‘black fungus’ as 'epidemic'

ਕੁਝ ਸਮੇਂ ਤੋਂ ‘ਬਲੈਕ ਫ਼ੰਗਸ’ ਦੇ ਮਾਮਲਿਆਂ ਵਿੱਚ ਬਹੁਤ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ।

ਕੇਂਦਰ ਸਰਕਾਰ ਨੇ ਦੇਸ਼ ਦੇ ਸਾਰੇ ਰਾਜਾਂ ਨੂੰ ਕਿਹਾ ਹੈ ਕਿ ਉਹ ‘ਮਿਊਕਰਮਾਇਕੌਸਿਸ’ (Mucormycosis) ਭਾਵ ‘ਬਲੈਕ ਫ਼ੰਗਸ’ ਨੂੰ ਇੱਕ ‘ਮਹਾਮਾਰੀ’ ਐਲਾਨਣ।

ਇਹ ਰੋਗ ਕੋਵਿਡ-19 ਦੇ ਉਨ੍ਹਾਂ ਮਰੀਜ਼ਾਂ ਨੂੰ ਵੀ ਵੱਡੇ ਪੱਧਰ ’ਤੇ ਹੋ ਰਿਹਾ ਹੈ, ਜਿਨ੍ਹਾਂ ਦਾ ਇਲਾਜ ਸਟੀਰਾੱਇਡਜ਼ ਨਾਲ ਕੀਤਾ ਜਾਂਦਾ ਹੈ ਤੇ ਜਾਂ ਜਿਹੜੇ ਸ਼ੂਗਰ ਰੋਗ ਤੋਂ ਪੀੜਤ ਹਨ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਆਪਣੀ ਇੱਕ ਚਿੱਠੀ ਰਾਹੀਂ ਰਾਜਾਂ ਨੂੰ ਦਿੱਤੀ ਹੈ।

ਉਨ੍ਹਾਂ ਕਿਹਾ ਕਿ ’‘ਬਲੈਕ ਫ਼ੰਗਸ ਹੁਣ ਵੱਡੇ ਪੱਧਰ ਉੱਤੇ ਆਮ ਲੋਕਾਂ ਦੀ ਜਾਨ ਲੈ ਰਹੀ ਹੈ। ‘ਬਲੈਕ ਫ਼ੰਗਸ’ ਆਮ ਤੌਰ ਉੱਤੇ ਮਰੀਜ਼ ਦੇ ਨੱਕ ਨੂੰ ਬਿਲਕੁਲ ਕਾਲਾ ਕਰ ਦਿੰਦੀ ਹੈ ਅਤੇ ਅੱਖਾਂ ਦੀ ਨਜ਼ਰ ਧੁੰਦਲੀ ਹੋ ਜਾਂਦੀ ਹੈ ਜਾਂ ਇੱਕ ਦੀਆਂ ਦੋ-ਦੋ ਚੀਜ਼ਾਂ ਦਿਸਣ ਲੱਗਦੀਆਂ ਹਨ। ਛਾਤੀ ਵਿੱਚ ਦਰਦ ਹੁੰਦਾ ਹੈ, ਸਾਹ ਲੈਣ ਵਿੱਚ ਔਖ ਹੁੰਦੀ ਹੈ ਤੇ ਖੰਘਣ ’ਤੇ ਖ਼ੂਨ ਆਉਂਦਾ ਹੈ। ਸ਼ੂਗਰ ਰੋਗੀਆਂ ਨੂੰ ਇਹ ਰੋਗ ਬਹੁਤ ਜ਼ਿਆਦਾ ਹੋ ਰਿਹਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ