Kerala Plane Crash News: ਕੇਰਲਾ ਵਿੱਚ ਹੋਏ ਜਹਾਜ਼ ਵਿੱਚ ਮਰਨ ਵਾਲਿਆ ਦੀ ਗਿਣਤੀ ਵਿੱਚ ਹੋਇਆ ਵਾਧਾ, ਰੈਕਸਿਊ ਅਪ੍ਰੇਸ਼ਨ ਜਾਰੀ

Air India Plane Crash in Kozhikod in Kerala
Kerala Plane Crash News: ਸ਼ੁੱਕਰਵਾਰ ਰਾਤ ਕੇਰਲ ‘ਚ ਦਰਦਨਾਕ ਹਵਾਈ ਹਾਦਸਾ ਵਾਪਰਿਆ। ਜਿੱਥੇ ਏਅਰ ਇੰਡੀਆਂ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਬਾਰਸ਼ ਕਾਰਨ ਜਹਾਜ਼ ਰਨਵੇਅ ਤੋਂ ਤਿਲਕ ਗਿਆ ਤੇ 35 ਫੁੱਟ ਡੂੰਘੀ ਖੱਢ ‘ਚ ਜਾ ਡਿੱਗਾ। ਇਹ ਹਾਦਸਾ ਸ਼ੁੱਕਰਵਾਰ ਸ਼ਾਮ ਕਰੀਬ ਸੱਤ ਵੱਜ ਕੇ 41 ਮਿੰਟ ‘ਤੇ ਵਾਪਰਿਆ। ਦੁਬਈ ਤੋਂ ਆ ਰਹੇ ਜਹਾਜ਼ ਦੇ ਹਾਦਸਾਗ੍ਰਸਤ ਹੋ ਨਾਲ ਚਾਰ ਚੁਫੇਰੇ ਚੀਕ-ਪੁਕਾਰ, ਖੂਨ ਨਾਲ ਲਿੱਬੜੇ ਕੱਪੜੇ, ਡਰੇ ਸਹਿਮੇ ਰੋਦੇਂ ਹੋਏ ਬੱਚੇ ਅਤੇ ਐਂਬੂਲੈਂਸ ਦੇ ਸਾਇਰਨ ਦੀਆਂ ਆਵਾਜ਼ਾਂ ਸਨ। ਬਾਰਸ਼ ਦਰਮਿਆਨ ਸਥਾਨਕ ਲੋਕਾਂ ਤੇ ਪੁਲਿਸ ਸਮੇਤ ਬਚਾਅ ਕਰਮੀਆਂ ਨੇ ਜਹਾਜ਼ ‘ਚੋਂ ਜ਼ਖ਼ਮੀ ਲੋਕਾਂ ਨੂੰ ਬਾਹਰ ਕੱਢਣ ਦੇ ਯਤਨ ਸ਼ੁਰੂ ਕੀਤੇ। ਜਹਾਜ਼ ਤੇਜ਼ ਆਵਾਜ਼ ਨਾਲ ਦੋ ਵੱਡੇ ਹਿੱਸਿਆ ‘ਚ ਟੁੱਟ ਗਿਆ।

ਇਹ ਵੀ ਪੜ੍ਹੋ: Kerala Weather Updates: ਕਰਨਾਟਕ ਵਿੱਚ ਹੜ੍ਹਾਂ ਨਾਲ ਬਣੇ ਮਾੜੇ ਹਾਲਾਤ, ਕੇਰਲ ਸਮੇਤ ਕਈ ਰਾਜਾਂ ਵਿੱਚ ਭਾਰੀ ਬਾਰਸ਼, ਵੇਖੋ ਤਸਵੀਰਾਂ

ਬਚਾਅ ਅਭਿਆਨ ‘ਚ ਸ਼ਾਮਲ ਇਕ ਵਿਅਕਤੀ ਨੇ ਦੱਸਿਆ ‘ਜ਼ਖ਼ਮੀ ਪਾਇਲਟ ਨੂੰ ਜਹਾਜ਼ ਦਾ ਕੌਕਪਿਟ ਤੋੜ ਕੇ ਕੱਢਿਆ ਗਿਆ।’ ਇਕ ਹੋਰ ਵਿਅਕਤੀ ਨੇ ਦੱਸਿਆ ਛੋਟੇ ਬੱਚੇ ਸੀਟਾਂ ਹੇਠ ਫਸੇ ਹੋਏ ਸਨ ਤੇ ਬਹੁਤ ਹੀ ਦੁਖਦਾਈ ਸੀ। ਬਹੁਤ ਲੋਕ ਜ਼ਖ਼ਮੀ ਸਨ। ਕਈਆਂ ਦੀ ਹਾਲਤ ਬਹੁਤ ਗੰਭੀਰ ਸੀ, ਕਿਸੇ ਦੇ ਪੈਰ ਟੁੱਟੇ ਸਨ। ਉਸ ਵਿਅਕਤੀ ਨੇ ਦੱਸਿਆ ਕਿ ਮੇਰੇ ਹੱਥ ਤੇ ਕੱਪੜੇ ਜ਼ਖ਼ਮੀਆਂ ਦੇ ਖੂਨ ਨਾਲ ਲਿੱਬੜੇ ਹੋਏ ਸਨ।

ਬਚਾਅ ਕਰਮੀਆਂ ਨੇ ਲੋਕਾਂ ਨੂੰ ਬਾਹਰ ਕੱਢਿਆ। ਇਸ ਦੌਰਾਨ ਚਾਰ ਤੋਂ ਪੰਜ ਸਾਲ ਦੇ ਛੋਟੇ ਬੱਚੇ ਬਚਾਅ ਕਰਮੀਆਂ ਦੀ ਗੋਦ ‘ਚ ਚਿਪਕੇ ਦਿਖਾਈ ਦਿੱਤੇ। ਯਾਤਰੀਆ ਦਾ ਸਾਰਾ ਸਮਾਨ ਖਿੱਲਰਿਆ ਹੋਇਆ ਸੀ। ਤੇਜ਼ ਆਵਾਜ਼ਾਂ ਸੁਣ ਕੇ ਸਥਾਨਕ ਲੋਕ ਵੀ ਮਦਦ ਲਈ ਅੱਗੇ ਆਏ। ਇਸ ਘਟਨਾ ਤੋਂ ਬਾਅਦ ਦੁਬਈ ਸਥਿਤ ਭਾਰਤ ਦੇ ਦੂਤਾਵਾਸ ਨੇ ਹੈਲਪਲਾਈਨ ਨੰਬਰ 056 546 3903, 054 309 0572, ਅਤੇ 054 309 0575 ਜਾਰੀ ਕੀਤੇ ਹਨ। ਇਨ੍ਹਾਂ ਨੰਬਰਾਂ ਤੇ ਕਾਲ ਕਰਕੇ ਆਪਣੇ ਰਿਸ਼ਤੇਦਾਰਾਂ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ।

National News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ