ਵਿਦੇਸ਼ਾਂ ‘ਚ ਪੜ੍ਹਨ ਦਾ ਸੁਪਨਾ ਹੋਇਆ ਹੋਰ ਵੀ ਮਹਿੰਗਾ, ਹਵਾਈ ਕਿਰਾਏ ‘ਚ 150 ਫ਼ੀਸਦੀ ਦਾ ਵਾਧਾ

airline fair incresed

ਭਾਰਤ ਦੀ ਉਡਾਣ ਕੰਪਨੀ ਜੈੱਟ ਏਅਰਵੇਜ਼ ਦੇ ਬੰਦ ਹੋਣ ਨਾਲ ਜਿੱਥੇ ਇੱਕ ਪਾਸੇ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ ਤੋਂ ਹੱਥ ਧੋਣਾ ਪਿਆ ਉੱਥੇ ਹੀ ਇਸਦਾ ਸਿੱਧਾ ਪ੍ਰਭਾਵ ਵਿਦੇਸ਼ ਜਾਣ ਵਾਲੇ ਮੁਸਾਫ਼ਰਾਂ ਤੇ ਵੀ ਪਿਆ ਹੈ। ਬੀਤੇ ਦੋ ਦਿਨਾਂ ਵਿੱਚ ਜੈੱਟ ਏਅਰਵੇਅਜ਼ ਦੀਆਂ ਉਡਾਣਾਂ ਬੰਦ ਹੋਣ ਕਰਕੇ ਕੌਮਾਂਤਰੀ ਤੇ ਘਰੇਲੂ ਉਡਾਣਾਂ ਦੇ ਕਿਰਾਏ 100 ਤੋਂ 150 ਫ਼ੀਸਦੀ ਵੱਧ ਗਏ ਹਨ। ਉਦਾਹਰਣ ਵਜੋਂ ਪਹਿਲਾਂ ਜੋ ਟਿਕਟ 35 ਤੋਂ 40 ਹਜ਼ਾਰ ਵਿੱਚ ਹੁੰਦੀ ਸੀ ਜੈੱਟ ਏਅਰਵੇਜ਼ ਦੇ ਬੰਦ ਹੋਣ ਨਾਲ ਹੁਣ ਉਹ ਇੱਕ ਲੱਖ ਤੋਂ ਵੀ ਵੱਧ ਦੀ ਹੋ ਗਈ ਹੈ।

ਹਜ਼ਾਰਾਂ ਹੀ ਵਿਦਿਆਰਥੀ ਜਿਨ੍ਹਾਂ ਨੇ ਮਈ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਪੜ੍ਹਾਈ ਲਈ ਜਾਣਾ ਸੀ ਅਤੇ ਜੈੱਟ ਏਅਰਵੇਜ਼ ਦੀਆਂ ਟਿਕਟਾਂ ਬੁੱਕ ਕਰਵਾਈਆਂ ਹੋਈਆਂ ਸਨ, ਉਨ੍ਹਾਂ ‘ਤੇ ਇਸ ਦਾ ਸਿੱਧਾ ਅਸਰ ਪਿਆ ਹੈ। ਜੈੱਟ ਏਅਰਵੇਜ਼ ਦੇ ਬੰਦ ਹੋਣ ਤੋਂ ਪਹਿਲਾਂ ਜਿਹੜੇ ਵੀ ਯਾਤਰੀਆਂ ਨੇ ਟਿਕਟਾਂ ਬੁੱਕ ਕਰਵਾਈਆਂ ਸਨ ਉਨ੍ਹਾਂ ਦੇ ਪੈਸੇ ਮੁੜਨਗੇ ਜਾਂ ਨਹੀਂ ਇਸ ਬਾਰੇ ਅਜੇ ਤੱਕ ਕੰਪਨੀ ਵਲੋਂ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਹੈ।

ਇਹ ਵੀ ਪੜ੍ਹੋ : ਇਨ੍ਹਾਂ ਨੂੰ ਛੱਡ ਕੇ ਹਰ ਕੋਈ ਕਰ ਸਕਦੈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ, ਪੜ੍ਹੋ ਖਬਰ

ਕਿਰਾਇਆ ਵੱਧਣ ਦਾ ਕਾਰਣ ਇਹ ਹੈ ਕਿ ਜੈੱਟ ਏਅਰਲਾਈਨ ਰੋਜ਼ਾਨਾ 500 ਤੋਂ ਵੱਧ ਉਡਾਣਾਂ ਭਰਦੀ ਸੀ ਤੇ ਹੁਣ ਇਸਦੇ ਬੰਦ ਹੋਣ ਨਾਲ ਜੈੱਟ ਏਅਰਵੇਜ਼ ਦੇ ਮੁਸਾਫ਼ਰਾਂ ਦਾ ਬੋਝ ਹੁਣ ਦੂਜੀਆਂ ਉਡਾਣ ਕੰਪਨੀਆਂ ਜਿਵੇਂ ਐਮੀਰੇਟਸ, ਇਤਿਹਾਦ, ਕੇਐਲਐਮ, ਲਫਥਾਂਸਾ, ਏਅਰ ਕੈਨੇਡਾ ਤੇ ਚਾਈਨਾ ਸਾਊਦਰਨ ਏਅਰਲਾਈਨਜ਼ ‘ਤੇ ਪੈ ਰਿਹਾ ਹੈ।