Corona in Delhi: ਦਿੱਲੀ ਦੇ ਏਮਜ਼ ਵਿੱਚ ਸੈਨੀਟੇਸ਼ਨ ਸੁਪਰਵਾਈਜ਼ਰ ਦੀ Corona ਨਾਲ ਹੋਈ ਮੌਤ

aiims-sanitation-supervisor-died-due-to-corona

Corona in Delhi: ਰਾਜਧਾਨੀ ਦਿੱਲੀ ਸਥਿਤ ਏਮਜ਼ ਹਸਪਤਾਲ ‘ਚ ਸੀਨੀਅਰ ਸੈਨੀਟੇਸ਼ਨ ਸੁਪਰਵਾਈਜ਼ਰ ਹੀਰਾ ਲਾਲ ਦੀ 25 ਮਈ ਨੂੰ ਮੌਤ ਹੋ ਗਈ। ਹੀਰਾ ਲਾਲ ਦੇ ਪਿੱਛੇ ਮੰਗਲਵਾਰ ਨੂੰ ਕੋਵਿਡ-19 ਨਾਲ ਪੀੜਤ ਹੋਣ ਦੀ ਗੱਲ ਸਾਹਮਣੇ ਆਈ ਸੀ। ਉਹ ਕੋਰੋਨਾ ਵਾਇਰਸ ਮਹਾਮਾਰੀ ਸ਼ੁਰੂ ਹੋਣ ਦੇ ਬਾਅਦ ਤੋਂ ਇਕ ਦਿਨ ਵੀ ਡਿਊਟੀ ਤੋਂ ਗੈਰ-ਹਾਜ਼ਰ ਨਹੀਂ ਰਹੇ। ਉਨ੍ਹਾਂ ਦੇ ਸਹਿ ਕਰਮਚਾਰੀ ਦੱਸਦੇ ਹਨ ਕਿ ਹੀਰਾ ਲਾਲ ਹਮੇਸ਼ਾ ਖੁਸ਼ ਰਹਿਣ ਵਾਲੇ ਸ਼ਖਸ ਸਨ।

ਇਹ ਵੀ ਪੜੋ: Corona in Rajasthan: ਰਾਜਸਥਾਨ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, ਮਰੀਜ਼ਾਂ ਦੀ ਗਿਣਤੀ 7370 ਤੋਂ ਪਾਰ

ਉਨ੍ਹਾਂ ਦੀ ਨੌਕਰੀ ਕੀਟਾਣੂੰਸੋਧਨ ਸਟਾਫ, ਸਫਾਈ ਕਾਮੇ ਅਤੇ ਵਾਰਡ ਬੁਆਏ ਦਰਮਿਆਨ ਸੀ। ਉਨ੍ਹਾਂ ਨੂੰ ਸਫ਼ਾਈ ਕਾਮਿਆਂ ਅਤੇ ਵਾਰਡ ਬੁਆਏ ਦੇ ਲਗਾਤਾਰ ਸੰਪਰਕ ‘ਚ ਰਹਿਣ ਪੈਂਦਾ ਸੀ। ਹੀਰਾ ਲਾਲ ‘ਚ ਬੀਤੇ ਮੰਗਲਵਾਰ ਨੂੰ ਸ਼ੁਰੂਆਤੀ ਬੀਮਾਰੀ ਦੇ ਲੱਛਣ ਦਿੱਸੇ ਅਤੇ ਇਕ ਹਫਤੇ ਦੇ ਅੰਦਰ ਉਹ ਦੁਨੀਆ ਤੋਂ ਚੱਲੇ ਗਏ। ਏਮਜ਼ ਨਵੀਂ ਦਿੱਲੀ ‘ਚ ਐੱਸ.ਸੀ. ਅਤੇ ਐੱਸ.ਟੀ. ਐਸੋਸੀਏਸ਼ਨ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਨੇ ਕਿਹਾ ਕਿ ਹੀਰਾ ਜਦੋਂ ਬੀਮਾਰ ਹੋਏ ਤਾਂ ਸੰਸਥਾ ਨੇ ਉਨ੍ਹਾਂ ਦਾ ਸਿਰਫ਼ ਬਲੱਡ ਟੈਸਟ ਕੀਤਾ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ