Jammu Kashimir News : ਘਾਟੀ ਵਿੱਚ ਅੱਤਵਾਦੀਆਂ ਵਲੋਂ ਵਕੀਲ ਦੀ ਗੋਲ਼ੀ ਮਾਰ ਕੇ ਹੱਤਿਆ

Advocate shot dead in jammu and kashmir by terroists

ਸ਼੍ਰੀਨਗਰ ਵਿੱਚ ਅੱਤਵਾਦੀ ਆਮ ਲ਼ੋਕਾਂ ਨੂੰ ਆਪਣਾ ਨਿਸ਼ਾਨਾਂ ਬਣਾ ਰਹੇ ਹਨ। ਇਸ ਵੀਰਵਾਰ ਨੂੰ ਸ੍ਰੀਨਗਰ ਵਿੱਚ ਇਕ ਵਕੀਲ ਨੂੰ ਗੋਲੀ ਮਾਰ ਦਿੱਤੀ। ਵਕੀਲ ਬਾਬਰ ਕਾਦਰੀ ਜਿਸ ਵੇਲੇ ਅੱਤਵਾਦੀਆਂ ਦੀ ਗੋਲੀ ਦਾ ਸ਼ਿਕਾਰ ਹੋਏ ਉਸ ਸਮੇਂ ਉਹ ਸ਼੍ਰੀਨਗਰ ਦੇ ਹਵਾਲ ਇਲਾਕੇ ਵਿੱਚ ਸੀ। ਬੁੱਧਵਾਰ ਅੱਤਵਾਦੀਆਂ ਨੇ ਸ੍ਰੀਨਗਰ ‘ਚ ਹੀ ਇਕ ਬੀਡੀਸੀ ਚੇਅਰਮੈਨ ਭੁਪਿੰਦਰ ਸਿੰਘ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਵਕੀਲ ਬਾਬਰ ਕਾਦਰੀ ਦੀ ਹੱਤਿਆ ਤੋਂ ਬਾਅਦ ਉਨ੍ਹਾਂ ਦੇ ਘਰ ਇਸ ਸਮੇਂ ਪੁਲਿਸ ਤਾਇਨਾਤ ਹੈ

ਬਾਬਰ ਕਾਦਰੀ ਸ੍ਰੀਨਗਰ ਦੇ ਜਾਣੇ ਪਛਾਣੇ ਵਕੀਲ ਸਨ। ਜੰਮੂ ਕਸ਼ਮੀਰ ਵਿੱਚ ਸੁਰੱਖਿਆ ਦੇ ਮੱਦੇਨਜਰ ਸਾਰੇ ਸਰਕਾਰੀ ਅਧਿਕਾਰੀਆਂ ਨੂੰ ਪੁਲਿਸ ਸੁਰੱਖਿਆ ਮਿਲਦੀ ਹੈ। ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਸਰਕਾਰੀ ਅਧਿਕਾਰੀ, ਬੀਜੇਪੀ ਕਾਰਕੁੰਨ ਅਤੇ ਸਿਆਸੀ ਕਾਰਕੁੰਨ ਰਹਿੰਦੇ ਹਨ। ਇਸ ਘਟਨਾ ਨਾਲ ਘਾਟੀ ਵਿੱਚ ਸ਼ਾਂਤੀ ਬਹਾਲ ਕਰਨ ਦੀਆਂ ਕੋਸ਼ਿਸ ਨੂੰ ਵੱਡਾ ਝੱਟਕਾ ਲੱਗਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ