Corona Updates: ਸਾਲੀ ਦੇ ਵਿਆਹ ਵਿੱਚ ਜੀਜਾ ਨਿੱਕਲਿਆ Corona Positive, 95 ਲੋਕਾਂ ਨੀ ਕੀਤਾ ਗਿਆ ਕੁਆਰੰਟੀਨ

a-newly-wed-couple-quarantine-with-95-people

Corona Updates: ਕੋਰੋਨਾ ਵਾਇਰਸ ਦਾ ਕਹਿਰ ਦੇਸ਼ ‘ਚ ਲਗਾਤਾਰ ਜਾਰੀ ਹੈ। ਕੋਰੋਨਾ ਦਾ ਗ੍ਰਹਿਣ ਵਿਆਹਾਂ-ਸ਼ਾਦੀਆਂ ‘ਤੇ ਲੱਗਾ ਹੈ, ਜਿਸ ਕਾਰਨ ਵਿਆਹਾਂ ਦੇ ਰੰਗ ਫਿੱਕੇ ਪੈ ਗਏ ਹਨ। ਕੋਰੋਨਾ ਕਰ ਕੇ ਜਾਰੀ ਤਾਲਾਬੰਦੀ ‘ਚ ਵਿਆਹਾਂ ‘ਚ ਜ਼ਿਆਦਾ ਭੀੜ ਇਕੱਠੀ ਹੋਣ ‘ਤੇ ਪਾਬੰਦੀ ਹੈ। ਇਸ ਦਰਮਿਆਨ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲੇ ਤੋਂ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਵਿਆਹ ਸਮਾਹੋਰ ਦੌਰਾਨ ਉਸ ਸਮੇਂ ਭਾਜੜਾਂ ਪੈ ਗਈਆਂ, ਜਦੋਂ ਪਤਾ ਲੱਗਾ ਕਿ ਵਿਆਹ ‘ਚ ਆਏ ਜੀਜਾ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਹੈ।

a-newly-wed-couple-quarantine-with-95-people

ਸਾਲੀ ਦੀ ਜੈਮਾਲਾ ਦੀ ਰਸਮ ਦਰਮਿਆਨ ਲਾੜੇ ਦੇ ਜੀਜਾ ਦਾ ਕੋਰੋਨਾ ਪਾਜ਼ੇਟਿਵ ਰਿਪੋਰਟ ਨੇ ਵਿਆਹ ‘ਚ ਮੌਜੂਦ ਮਹਿਮਾਨਾਂ ਨੂੰ ਭਾਜੜਾਂ ਪਾ ਦਿੱਤੀਆਂ। ਉਸ ਤੋਂ ਬਾਅਦ ਪ੍ਰਸ਼ਾਸਨ ਨੇ ਲਾੜਾ-ਲਾੜੀ ਸਮੇਤ 95 ਲੋਕਾਂ ਨੂੰ ਕੁਆਰੰਟੀਨ ਕਰ ਦਿੱਤਾ ਹੈ। ਲਾੜੀ ਦੇ ਜੀਜਾ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਖੇਤਰ ਨੂੰ ਕੰਟੇਨਮੈਂਟ ਜ਼ੋਨ ਐਲਾਨ ਕਰ ਦਿੱਤਾ ਗਿਆ ਹੈ। ਰਿਪੋਰਟ ਪਾਜ਼ੇਟਿਵ ਆਉਣ ਦੀ ਜਾਣਕਾਰੀ ਜਿਵੇਂ ਹੀ ਅਧਿਕਾਰੀਆਂ ਨੂੰ ਮਿਲੀ, ਉਹ ਤੁਰੰਤ ਉੱਥੇ ਪਹੁੰਚ ਗਏ। ਜਾਣਕਾਰੀ ਮੁਤਾਬਕ ਜੈਮਾਲਾ ਦੀ ਰਸਮ ਹੋ ਰਹੀ ਸੀ ਕਿ ਢਾਈ ਵਜੇ ਦੇ ਕਰੀਬ ਲਾੜੀ ਦੇ ਜੀਜਾ ਦੀ ਮੈਡੀਕਲ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ। ਰਿਪੋਰਟ ਆਉਂਦੇ ਹੀ ਬਰਾਤੀ ਅਤੇ ਘਰਾਤੀ ਦੋਵੇਂ ਘਬਰਾ ਗਏ। ਮੈਡੀਕਲ ਟੀਮ ਨੇ ਮੌਕੇ ‘ਤੇ ਪਹੁੰਚ ਕੇ ਤੁਰੰਤ ਮੋਰਚਾ ਸੰਭਾਲਿਆ। ਇਸ ਤੋਂ ਬਾਅਦ ਵਿਆਹ ਦੇ ਸੱਤ ਫੇਰੇ ਜਿਵੇਂ-ਤਿਵੇਂ ਪੂਰਾ ਕਰਵਾਏ ਗਏ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।