ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਬੈਨਰ ਹੇਠ ਜ਼ਿਲ੍ਹਾ ਗੁਰਦਾਸਪੁਰ ਤੋਂ 500 ਤੋਂ ਵੱਧ ਕਿਸਾਨਾਂ ਦਾ ਸਮੂਹ ਅੱਜ ਟਰੈਕਟਰ-ਟਰਾਲੀਆਂ ਅਤੇ ਵਾਹਨਾਂ ‘ਤੇ ਦਿੱਲੀ ਰਵਾਨਾ ਹੋ ਗਿਆ।

A group of more than 500 farmers from Gurdaspur district under the banner of Kisan Mazdoor Sangharsh Committee today left for Delhi

ਕਿਸਾਨ ਦਿੱਲੀ ਦੇ ਬਾਰਡਰਾਂ ‘ਤੇ ਪਿਛਲੇ ਛੇ ਮਹੀਨਿਆਂ ਤੋਂ ਡਟੇ ਹੋਏ ਹਨ। ਕੋਰੋਨਾ ਦੀ ਦੂਜੀ ਲਹਿਰ ਮੱਠੀ ਪੈਣ ਮਗਰੋਂ ਵੱਡੀ ਗਿਣਤੀ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ। ਪੰਜਾਬ ਦੇ ਹਰ ਜ਼ਿਲ੍ਹੇ ਤੇ ਹਰ ਕਸਬੇ ਵਿੱਚੋਂ ਕਿਸਾਨ ਜੱਥਿਆਂ ਦੇ ਰੂਪ ਵਿੱਚ ਦਿੱਲੀ ਕਿਸਾਨੀ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੇ ਹਨ।

ਗੁਰਦਾਸਪੁਰ ਦੇ ਕਸਬਾ ਉਧਨਵਾਲ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਬੈਨਰ ਹੇਠ 500 ਤੋਂ ਵੱਧ ਕਿਸਾਨਾਂ ਦਾ ਜਥਾ ਟਰੈਕਟਰ ਟਰਾਲੀਆਂ ਤੇ ਗੱਡੀਆਂ ਉੱਤੇ ਸਵਾਰ ਹੋ ਕੇ ਦਿੱਲੀ ਅੰਦੋਲਨ ਲਈ ਰਵਾਨਾ ਹੋਇਆ। ਇਸ ਜਥੇ ਵਿੱਚ ਕਿਸਾਨ ਬੀਬੀਆਂ ਵੀ ਸ਼ਾਮਲ ਸਨ।

20 ਦੇ ਕਰੀਬ ਟਰਾਲੀਆਂ ਤੇ 25 ਦੇ ਕਰੀਬ ਗੱਡੀਆਂ ਸ਼ਾਮਲ ਹਨ। ਰਸਤੇ ਵਿੱਚੋਂ ਵੀ ਹਰ ਸ਼ਹਿਰ ਦਾ ਜੱਥਾ ਇਸ ਨਾਲ ਸ਼ਾਮਲ ਹੋ ਜਾਵੇਗਾ। ਦਿੱਲੀ ਪਹੁੰਚਣ ਤਕ ਇਹ ਜਥਾ 150 ਟਰਾਲੀਆਂ ਦਾ ਹੋ ਜਾਵੇਗਾ ਜਿਸ ਵਿੱਚ ਦੋ ਹਜ਼ਾਰ ਕਿਸਾਨ ਸ਼ਾਮਲ ਹੋ ਜਾਣਗੇ।

ਉਨ੍ਹਾਂ ਦਾ ਕਹਿਣਾ ਹੈ ਕਿ ਆਪਣੇ ਹੱਕਾਂ ਵਾਸਤੇ ਮੋਦੀ ਨਾਲ ਮੱਥਾ ਲਾਇਆ ਹੈ ਤੇ ਆਪਣੇ ਹੱਕਾਂ ਲਈ ਆਖਰੀ ਦਮ ਤੱਕ ਲੜਦੇ ਰਹਾਂਗੇ। ਖੇਤੀ ਕਾਨੂੰਨ ਜਦੋਂ ਤਕ ਰੱਦ ਨਹੀਂ ਹੁੰਦੇ, ਤਦ ਤਕ ਇਹ ਸੰਗਰਸ਼ ਚੱਲਦਾ ਰਹੇਗਾ। ਇਸ ਤੋਂ ਇਲਾਵਾ ਜਥੇ ਵਿੱਚ ਕਿਸਾਨ ਆਪਣੇ ਨਾਲ ਏਸੀ, ਕੂਲਰ ਤੇ ਰਾਸ਼ਨ ਨਾਲ ਲੈ ਕੇ ਗਏ ਹਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ