ਚੰਬਾ ‘ਚ ਵਾਪਰਿਆ ਹਾਦਸਾ, ਅੱਗ ਲੱਗਣ ਨਾਲ ਘਰ ਦੇ ਜੀਆਂ ਸਣੇ ਪਸ਼ੂ ਹੋਏ ਸੜ ਕੇ ਸੁਆਹ

A-big-Accident-in-Chamba

ਚੰਬਾ ਜ਼ਿਲ੍ਹੇ ਦੀਆਂ ਖੁਸ਼ੀਆਂ ਉਸ ਵੇਲੇ ਉਝੜ ਗਈਆਂ ਜਦ ਇਕ ਘਰ ’ਚ ਅੱਗ ਲੱਗਣ ਕਾਰਨ 4 ਜੀਆਂ ਦੀ ਸੜ ਕੇ ਮੌਤ ਹੋ ਗਈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹੇ ਦੇ ਸੁਇਲਾ ਪਿੰਡ ਵਿਚ ਵਾਪਰੀ। ਅਧਿਕਾਰੀ ਨੇ ਦੱਸਿਆ ਕਿ ਅੱਗ ’ਚ ਝੁਲਸ ਕੇ ਕੁਝ ਪਸ਼ੂਆਂ ਦੀ ਵੀ ਮੌਤ ਹੋਈ ਹੈ।

ਘਰ ‘ਚ 9 ਪਸ਼ੂ ਵੀ ਅੱਗ ਦੀ ਲਪੇਟ ‘ਚ ਆ ਗਏ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ । ਅੱਗ ਲੱਗਣ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ ।ਉਥੇ ਹੀ ਸੀ.ਐੱਮ ਜੈ ਰਾਮ ਠਾਕੁਰ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ । ਮ੍ਰਿਤਕਾਂ ਦੋ ਪਹਿਚਾਣ ਦੇਸਰਾਜ(30), ਉਸਦੀ ਪਤਨੀ ਢੋਲਮਾ (25), ਅਤੇ 2 ਬੱਚੇ ਸ਼ਾਮਿਲ ਸੀ ।

ਮੁੱਖ ਮੰਤਰੀ ਜੈਰਾਮ ਠਾਕੁਰ ਨੇ ਟਵੀਟ ਕਰ ਕੇ ਇਸ ਘਟਨਾ ’ਚ ਪਰਿਵਾਰਕ ਮੈਂਬਰਾਂ ਦੀ ਮੌਤ ’ਤੇ ਦੁੱਖ਼ ਜ਼ਾਹਰ ਕੀਤਾ ਹੈ। ਮੁੱਖ ਮੰਤਰੀ ਨੇ ਲਿਖਿਆ ਕਿ ਤੀਸਾ ਦੇ ਸੁਇਲਾ ਪਿੰਡ ਸਥਿਤ ਇਕ ਘਰ ਵਿਚ ਅੱਗ ਲੱਗਣ ਕਾਰਨ ਪਰਿਵਾਰ ਦੇ 4 ਜੀਅਾ ਅਤੇ ਪਸ਼ੂਆਂ ਦੀ ਅਚਾਨਕ ਮੌਤ ਦੀ ਦੁਖ਼ਦਾਈ ਖ਼ਬਰ ਸੁਣ ਕੇ ਬਹੁਤ ਦੁਖੀ ਹਾਂ। ਪਰਮਾਤਮਾ ਮਰਹੂਮ ਆਤਮਾਵਾਂ ਨੂੰ ਆਪਣੇ ਚਰਨਾਂ ਵਿਚ ਸਥਾਨ ਅਤੇ ਪਰਿਵਾਰਾਂ ਨੂੰ ਹੌਂਸਲਾ ਪ੍ਰਦਾਨ ਕਰੇ।

ਫਿਲਹਾਲ ਹਦੇਸੇ ਦੇ ਕਾਰਨਾਂ ਦਾ ਪਤਾ ਨਹੀਂ ਲਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਥੇ ਹੀ ਇਸ ਹਾਦਸੇ ਤੋਂ ਬਾਅਦ ਇਲਾਕੇ ‘ਚ ਸੋਗ ਦੀ ਲਹਿਰ ਛਾ ਗਈ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ