ਗੋਆ ਸੈਲਾਨੀ ਲਈ ਇੱਕ ਵੱਡੀ ਚੇਤਾਵਨੀ, ਗੋਆ ਸਰਕਾਰ ਨੇ 21 ਅਪ੍ਰੈਲ ਤੋਂ 30 ਅਪ੍ਰੈਲ ਤੱਕ ਰਾਤ ਦੇ ਕਰਫਿਊ ਦਾ ਐਲਾਨ ਕੀਤਾ

A big alert for Goa tourist

ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਇਕ ਉੱਚ ਪੱਧਰੀ ਬੈਠਕ ਤੋਂ ਬਾਅਦ ਕਿਹਾ ਕਿ ਨਾਈਟ ਕਰਫਿਊ 21 ਅਪ੍ਰੈਲ ਤੋਂ ਲਾਗੂ ਹੋਵੇਗਾ। ਇਹ ਰਾਤ 10 ਵਜੇ ਤੋਂ ਸਵੇਰ 6 ਵਜੇ ਤਕ ਲਾਗੂ ਰਿਹਾ ਕਰੇਗਾ। ਇਸ ਦੌਰਾਨ ਪੈਟਰੋਲ ਪੰਪ, ਦਵਾਈ ਦੀਆਂ ਦੁਕਾਨਾਂ ਤੇ ਹੋਰ ਜ਼ਰੂਰੀ ਸੇਵਾਵਾਂ ਦਾ ਸੰਚਾਲਨ ਜਾਰੀ ਰਹੇਗਾ।

ਸੂਬਾ ਸਰਕਾਰ ਨੇ ਗੋਆ ਬੋਰਡ ਦੀ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦਾ ਵੀ ਐਲਾਨ ਕੀਤਾ ਹੈ।

ਦੇਸ਼ ‘ਚ ਹੁਣ ਤਕ 13 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਲਾਈ ਜਾ ਚੁੱਕੀ ਹੈ। ਜਿੰਨ੍ਹਾਂ ‘ਚ 30 ਲੱਖ ਲੋਕਾਂ ਨੂੰ ਪਿਛਲੇ 24 ਘੰਟੇ ਦੌਰਾਨ ਟੀਕਾ ਲਾਇਆ ਗਿਆ। ਹੁਣ ਤਕ 87 ਫੀਸਦ ਸਿਹਤ ਕਰਮੀਆਂ ਨੂੰ ਟੀਕਾ ਲਾਇਆ ਜਾ ਚੁੱਕਾ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਕੋਰੋਨਾ ਵੈਕਸੀਨ ਦਵਾਈ ਦੁਕਾਨਾਂ ‘ਚ ਨਹੀਂ ਮਿਲੇਗੀ। ਉਨ੍ਹਾਂ ਦੱਸਿਆ ਕਿ ਸਰਕਾਰ ਸੂਬਿਆਂ ਨੂੰ ਵੈਕਸੀਨ ਦਿੰਦੀ ਰਹੇਗੀ। ਪਰ ਸਰਕਾਰੀ ਵੈਕਸੀਨੇਸ਼ਨ ਸੈਂਟਰ ‘ਤੇ ਹੀ ਟੀਕਾ ਮਿਲੇਗਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ