Corona in Ludhiana: ਲੁਧਿਆਣਾ ਵਿੱਚ Corona ਦਾ ਕਹਿਰ, ਬੀਤੇ ਦਿਨ 4 ਮਰੀਜ਼ਾਂ ਦੀ ਹੋਈ ਮੌਤ 89 ਨਵੇਂ ਕੇਸ ਆਏ ਸਾਹਮਣੇ

89-corona-patients-in-ludhiana

ਮਹਾਨਗਰ ‘ਚ ਕੋਰੋਨਾ ਵਾਇਰਸ ਦੇ ਚੱਲ ਰਹੇ ਪ੍ਰਕੋਪ ਦੇ ਚੱਲਦੇ 89 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 4 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਮਰੀਜ਼ਾਂ ‘ਚ 57 ਸਾਲਾਂ ਇਕਬਾਲ ਨਗਰ ਤਾਜ਼ਪੁਰ ਰੋਡ ਦਾ ਰਹਿਣ ਵਾਲਾ ਸੀ ਅਤੇ ਸੀ. ਐਮ. ਸੀ. ‘ਚ ਦਾਖਲ ਸੀ। ਦੂਜਾ 40 ਸਾਲਾਂ ਬੀਬੀ ਵਿਜੇ ਨਗਰ ਦੀ ਰਹਿਣ ਵਾਲੀ ਸੀ ਅਤੇ ਓਸਵਾਲ ਹਸਪਤਾਲ ‘ਚ ਦਾਖਲ ਸੀ। 14 ਸਾਲਾਂ ਅਤੇ 65 ਸਾਲਾਂ ਵਿਅਕਤੀ ਕੋਟ ਖਾਲਸਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ, ਇਸ ਦੇ ਇਲਾਵਾ ਅੱਜ 89 ਮਰੀਜ਼ ਪਾਜ਼ੇਟਿਵ ਆਏ ਹਨ।

ਇਹ ਵੀ ਪੜ੍ਹੋ: ਲੁਧਿਆਣਾ STF ਨੂੰ ਮਿਲੀ ਵੱਡੀ ਸਫ਼ਲਤਾ, 3 ਕਰੋੜ ਦੀ ਹੈਰੋਇਨ ਸਮੇਤ ਜੱਜ ਦੇ ਸਟੈਨੋ ਅਤੇ ਉਸਦੇ ਸਾਥੀ ਨੂੰ ਕੀਤਾ ਗ੍ਰਿਫਤਾਰ

10 ਮਰੀਜ਼ ਦੇਰ ਸ਼ਾਮ ਦਯਾਨੰਦ ਹਸਪਤਾਲ ਨੇ ਸਿਹਤ ਵਿਭਾਗ ਨੂੰ ਰਿਪੋਰਟ ਕੀਤੇ ਹਨ, ਇਨ੍ਹਾਂ ਮਰੀਜ਼ਾਂ ‘ਚ 5 ਪੁਲਸ ਅਫਸਰ ਇਕ ਮਹਿਲਾ ਜੱਜ ਤੇ ਇਕ ਅਧਿਕਾਰੀ ਸ਼ਾਮਲ ਹਨ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਸਿਹਤ ਵਿਭਾਗ ਦੀਆਂ 65 ਟੀਮਾਂ ਨੇ ਮਰੀਜ਼ਾਂ ਅਤੇ ਉਨ੍ਹਾਂ ਦੇ ਸੰਪਰਕ ‘ਚ ਆਉਣ ਵਾਲੇ ਲੋਕਾਂ ਦੀ ਜਾਂਚ ਕੀਤੀ ਅਤੇ 219 ਲੋਕਾਂ ਨੂੰ ਹੋਮ ਆਈਸੋਲੇਸ਼ਨ ‘ਚ ਰੈਫਰ ਕਰ ਦਿੱਤਾ ਹੈ।

Ludhiana new in punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ