Indian Army News: ਹੁਣ ਇੰਡੀਅਨ ਆਰਮੀ ਵਿੱਚ ਫੇਸਬੁੱਕ ਅਤੇ PUBG ਸਮੇਤ ਇਹਨਾਂ 89 ਐਪਸ ਤੇ ਲਗਾਇਆ ਬੈਨ

89-apps-include-facebook-and-pubg-banned-in-indian-army
Indian Army News: ਭਾਰਤ ਸਰਕਾਰ ਨੇ ਕੁੱਝ ਦਿਨ ਪਹਿਲਾਂ 59 ਚਾਈਨੀਜ਼ ਐਪਸ ‘ਤੇ ਪਾਬੰਦੀ ਲਗਾਈ ਸੀ। ਇਨ੍ਹਾਂ ਵਿਚ ਟਿਕਟਾਕ, ਹੈਲੋ ਅਤੇ ਕੈਮਸਕੈਨਰ ਵਰਗੀਆਂ ਐਪਸ ਵੀ ਸ਼ਾਮਲ ਸਨ। ਹੁਣ ਭਾਰਤੀ ਫੌਜ ਨੇ ਆਪਣੇ ਜਵਾਨਾਂ ਨੂੰ ਸਮਾਰਟਫੋਨ ‘ਚੋਂ 89 ਐਪਸ ਨੂੰ ਡਿਲੀਟ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਐਪਸ ਵਿਚ ਫੇਸਬੁੱਕ, ਪਬਜੀ, ਇੰਸਟਾਗ੍ਰਾਮ ਅਤੇ ਟਰੂਕਾਲਰ ਵਰਗੀਆਂ ਪ੍ਰਸਿੱਧ ਐਪਸ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ: Kanpur Encounter News: ਯੂਪੀ ਪੁਲਿਸ ਨੇ ਕਾਨਪੁਰ ਅਨਕਾਊਂਟਰ ਵਿੱਚ ਵਿਕਾਸ ਦੂਬੇ ਦੇ ਦੋ ਸਾਥੀਆਂ ਨੂੰ ਕੀਤਾ ਢੇਰ

ਸਮਾਚਾਰ ਏਜੰਸੀ ਐਨ.ਆਈ. ਦੇ ਸੂਤਰਾਂ ਅਨੁਸਾਰ ਐਪਸ ‘ਤੇ ਪਾਬੰਦੀ ਨਾਲ ਜੁੜੇ ਜੋ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਉਨ੍ਹਾਂ ਵਿਚ ਫੌਜ ਨੂੰ ਟਿੰਡਰ ਵਰਗੀਆਂ ਡੇਟਿੰਗ ਐਪ ਅਤੇ ਡੈਲੀਹੰਟ ਵਰਗੀਆਂ ਸਮਾਚਾਰ ਐਪ ਨੂੰ ਵੀ ਡਿਲੀਟ ਕਰਨ ਨੂੰ ਕਿਹਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਐਪਸ ਨਾਲ ਵੀ ਰਾਸ਼ਟਰ ਦੀ ਸੁਰੱਖਿਆ ਨੂੰ ਖ਼ਤਰਾ ਹੈ ਅਤੇ ਡਾਟਾ ਲੀਕ ਹੋਣ ਦੀ ਸੰਭਾਵਨਾ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ