ਜੰਮੂ-ਕਸ਼ਮੀਰ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਵਧਦੇ ਫੈਲੈਅ ਨੂੰ ਰੋਕਣ ਲਈ 11 ਜ਼ਿਲ੍ਹਿਆਂ ਵਿੱਚ ਵੀਰਵਾਰ ਸ਼ਾਮ ਤੋਂ 84 ਘੰਟੇ ਦੇ ਲੌਕਡਾਊਨ ਦੀ ਸ਼ੁਰੂਆਤ ਹੋ ਗਈ ਹੈ। ਪ੍ਰਸ਼ਾਸਨ ਨੇ ਕਿਹਾ ਹੈ ਕਿ ਬਾਕੀ ਨੌਂ ਜ਼ਿਲ੍ਹਿਆਂ ਵਿੱਚ ਵੀ ਸ਼ਾਮ ਸੱਤ ਵਜੇ ਤੋਂ ਸੋਮਵਾਰ ਸਵੇਰ ਸੱਤ ਵਜੇ ਤੱਕ ਕੋਰੋਨਾ ਕਰਫਿਊ ਲਾਗੂ ਰਹੇਗਾ।
ਜ਼ਿਲ੍ਹਿਆਂ ਵਿੱਚ ਸ਼੍ਰੀਨਗਰ, ਅਨੰਤਨਾਗ, ਬਾਰਾਮੂਲਾ, ਬਡਗਾਮ, ਕੁਲਗਾਮ, ਪੁਲਵਾਮਾ, ਗਾਂਦਰਬਲ, ਜੰਮੂ, ਕਠੂਆ, ਰਿਆਸੀ ਅਤੇ ਊਧਮਪੁਰ ਸ਼ਾਮਲ ਹਨ। ਇਸੇ ਦੌਰਾਨ ਪ੍ਰਸ਼ਾਸਨ ਨੇ ਕਿਹਾ ਕਿ ਬਾਕੀ ਨੌਂ ਜ਼ਿਲ੍ਹਿਆਂ ਵਿੱਚ ਵੀ ਅੱਜ ਸ਼ਾਮ ਸੱਤ ਵਜੇ ਤੋਂ ਸੋਮਵਾਰ ਸਵੇਰੇ ਸੱਤ ਵਜੇ ਤੱਕ ਕੋਰੋਨਾ ਕਰਫਿਊ ਲਾਗੂ ਰਹੇਗਾ।
ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੀ ਲਾਗ ਨਾਲ ਪ੍ਰਭਾਵਿਤ ਹੋਣ ਵਾਲੇ ਦੇਸ਼ਾਂ ਵਿੱਚ ਅਮਰੀਕਾ ਤੋਂ ਬਾਅਦ ਭਾਰਤ ਦਾ ਦੂਜਾ ਸਥਾਨ ਹੈ। ਵੀਰਵਾਰ ਨੂੰ ਦੇਸ਼ ਵਿੱਚ ਰਿਕਾਰਡ 3,79,257 ਕੋਰੋਨਾ ਵਾਇਰਸ ਮਾਮਲੇ ਪਾਏ ਗਏ।
Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ