ਮਹਾਰਾਸ਼ਟਰ ਜ਼ਿਲ੍ਹੇ ‘ਚ ਕੋਰੋਨਾ ਪਾਜ਼ੀਟਿਵ ਮਿਲੇ 8,000 ਬੱਚੇ , ਤੀਜੀ ਲਹਿਰ ਦੀ ਤਿਆਰੀ ਸ਼ੁਰੂ

8,000 children found corona positive in Maharashtra district

ਮਹਾਰਾਸ਼ਟਰ ਵਿਚ ਕੋਰੋਨਾ ਦੀ ਤੀਜੀ ਲਹਿਰ ਦਸਤਕ ਦਿੰਦੀ ਦਿਖਾਈ ਦੇ ਰਹੀ ਹੈ। ਅਹਿਮਦਨਗਰ ਵਿੱਚ ਸਿਰਫ਼ ਮਈ ਦੇ ਮਹੀਨੇ ਵਿੱਚ 8 ਹਜ਼ਾਰ ਤੋਂ ਵੱਧ ਬੱਚੇ ਕੋਰੋਨਾ ਦੀ ਲਪੇਟ ਵਿੱਚ ਆ ਗਏ ਹਨ। ਸੂਬਾ ਸਰਕਾਰ ਨੇ ਤੀਜੀ ਲਹਿਰ ਨਾਲ ਲੜਨ ਲਈ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਮਾਹਰ ਪਹਿਲਾਂ ਹੀ ਦੱਸ ਚੁੱਕੇ ਹਨ ਕਿ ਕੋਰੋਨਾ ਦੀ ਆਉਣ ਵਾਲੀ ਤੀਜੀ ਲਹਿਰ ਬੱਚਿਆਂ ਲਈ ਵਧੇਰੇ ਖਤਰਨਾਕ ਹੈ।

ਪੰਜ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਵਧੇਰੇ ਮਰੀਜ਼ਾਂ ਲਈ ਸਹੂਲਤ ਤਿਆਰ ਕੀਤੀ ਜਾ ਰਹੀ ਹੈ। ਇਸ ਮਹੀਨੇ ਅਹਿਮਦਨਗਰ ਵਿੱਚ ਘੱਟੋ -ਘੱਟ 8,000 ਬੱਚਿਆਂ ਅਤੇ ਕਿਸ਼ੋਰਾਂ ਦੇ ਕੋਰੋਨਾ ਵਾਇਰਸ ਪਾਜ਼ੀਟਿਵ ਆਉਣ ‘ਤੇ ਅਧਿਕਾਰੀ ਚਿੰਤਤ ਹੋ ਗਏ ਹਨ ,ਜੋ ਕਿ ਜ਼ਿਲ੍ਹੇ ਦੇ ਤਕਰੀਬਨ 10 ਫੀਸਦ ਮਾਮਲੇ ਹੈ। ਜ਼ਿਲ੍ਹਾ ਪ੍ਰਸ਼ਾਸਨ ਬਾਲ ਮਾਹਰ ਡਾਕਟਰਾਂ ਤੱਕ ਪਹੁੰਚ ਕਰ ਰਿਹਾ ਹੈ।

ਤੀਜੀ ਲਹਿਰ ਦੌਰਾਨ ਇਸ ਤੋਂ ਬਚਣ ਦੀ ਲੋੜ ਹੈ ਅਤੇ ਇਸ ਲਈ ਖ਼ੁਦ ਨੂੰ ਪੂਰੀ ਤਰ੍ਹਾਂ ਤਿਆਰ ਕਰਨ ਦੀ ਜ਼ਰੂਰਤ ਹੈ। ਸੂਬਾ ਸਰਕਾਰ ਕੋਈ ਜੋਖਮ ਨਹੀਂ ਲੈਣਾ ਚਾਹੁੰਦੀ, ਸੂਤਰਾਂ ਅਨੁਸਾਰ ਉਨ੍ਹਾਂ ਨੂੰ ਉਮੀਦ ਹੈ ਕਿ ਤੀਜੀ ਲਹਿਰ ਜੁਲਾਈ ਦੇ ਅਖੀਰ ਵਿਚ ਜਾਂ ਅਗਸਤ ਦੇ ਸ਼ੁਰੂ ਵਿਚ ਆ ਸਕਦੀ ਹੈ, ਅਧਿਕਾਰੀਆਂ ਨੂੰ ਤਿਆਰੀ ਲਈ 2 ਮਹੀਨੇ ਦਾ ਸਮਾਂ ਮਿਲੇਗਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ