Lockdown in India: Corona ਦੇ ਕਹਿਰ ਨੂੰ ਲੈ ਕੇ ਭਾਰਤ ਵਿੱਚ ਹਾਲਾਤ ਬਣੇ ਚਿੰਤਾਜਨਕ, ਮਹਾਰਾਸ਼ਟਰ, ਗੁਜਰਾਤ ਅਤੇ ਮੱਧ ਪ੍ਰਦੇਸ਼ ਬਣੇ Corona ਦਾ ਗੜ੍ਹ

71-percent-deaths-from-corona-in-three-states

Lockdown in India: ਦੇਸ਼ ਦੇ ਤਿੰਨ ਸੂਬਿਆਂ-ਮਹਾਰਾਸ਼ਟਰ, ਗੁਜਰਾਤ ਅਤੇ ਮੱਧ ਪ੍ਰਦੇਸ਼ ਵਿਚ Coronavirus ‘COVID-19’ ਦਾ ਕਹਿਰ ਲਗਾਤਾਰ ਜਾਰੀ ਹੈ। ਇੱਥੇ ਹਾਲਾਤ ਬਹੁਤ ਹੀ ਚਿੰਤਾਜਨਕ ਬਣੇ ਹੋਏ ਹਨ। ਇਸ ਵਾਇਰਸ ਦਾ ਕਹਿਰ ਤਿੰਨੋਂ ਸੂਬਿਆਂ ‘ਚ ਇਸ ਕਦਰ ਹੈ ਕਿ ਹੁੱਣ ਤਕ ਮਹਾਰਾਸ਼ਟਰ ‘ਚ 485, ਗੁਜਰਾਤ ‘ਚ 236 ਅਤੇ ਮੱਧ ਪ੍ਰਦੇਸ਼ ‘ਚ 145 Coronavirus ਪੀੜਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜੋ ਕਿ ਦੇਸ਼ ਭਰ ਵਿਚ ਕੋਰੋਨਾ ਨਾਲ ਹੋਈਆਂ ਮੌਤਾਂ ਦਾ ਕਰੀਬ 71 ਫੀਸਦੀ ਹੈ। ਇਨ੍ਹਾਂ ਸੂਬਿਆਂ ‘ਚ ਪੀੜਤਾਂ ਦੀ ਕੁੱਲ ਗਿਣਤੀ 18,946 ਹੈ, ਜੋ ਕੁੱਲ ਪੀੜਤਾਂ ਦਾ ਲੱਗਭਗ 50 ਫੀਸਦੀ ਹੈ।

ਇਹ ਵੀ ਪੜ੍ਹੋ: Corona in Maharashtra: ਮਹਾਰਾਸ਼ਟਰ ਵਿੱਚ Corona ਨੇ ਫੜ੍ਹੀ ਆਪਣੀ ਰਫਤਾਰ, 24 ਘੰਟਿਆਂ ਵਿੱਚ 1008 ਮਾਮਲੇ ਆਏ ਸਾਹਮਣੇ

ਮਹਾਰਾਸ਼ਟਰ ‘ਚ ਪਿਛਲੇ ਇਕ ਦਿਨ ਵਿਚ 1008 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਕਾਰਨ ਇੱਥੇ ਪੀੜਤਾਂ ਦੀ ਗਿਣਤੀ 11,506 ‘ਤੇ ਪਹੁੰਚ ਗਈ ਹੈ ਅਤੇ ਇਸ ਦੌਰਾਨ 26 ਲੋਕਾਂ ਦੀ ਮੌਤ ਤੋਂ ਬਾਅਦ ਇਸ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 485 ਹੋ ਗਈ ਹੈ। ਕੁਝ ਅਜਿਹੇ ਹੀ ਹਾਲਾਤ ਗੁਜਰਾਤ ਵਿਚ ਬਣੇ ਹੋਏ ਹਨ, ਜਿੱਥੇ ਪੀੜਤਾਂ ਦੀ ਕੁੱਲ ਗਿਣਤੀ 4,721 ਹੋ ਗਈ ਹੈ ਅਤੇ 22 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 236 ‘ਤੇ ਪਹੁੰਚ ਗਈ ਹੈ।

ਮੱਧ ਪ੍ਰਦੇਸ਼ ‘ਚ ਇਸ Coronavirus ਦੀ ਲਪੇਟ ‘ਚ ਹੁਣ ਤੱਕ 2,719 ਲੋਕ ਆ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 8 ਹੋਰ ਪੀੜਤਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 145 ਹੋ ਗਈ ਹੈ। ਇੱਥੇ ਦੱਸ ਦੇਈਏ ਕਿ ਦੇਸ਼ ‘ਚ ਲਾਕਡਾਊਨ ਨੂੰ 17 ਮਈ ਤੱਕ ਵਧਾ ਦਿੱਤਾ ਗਿਆ ਹੈ। ਲਾਕਡਾਊਨ ਹੋਣ ਕਾਰਨ ਵੀ ਦੇਸ਼ ਅੰਦਰ Coronavirus ਮਾਮਲਿਆਂ ਦੀ ਗਿਣਤੀ ਵੀ ਵੱਡਾ ਇਜ਼ਾਫਾ ਦੇਖਣ ਨੂੰ ਮਿਲ ਰਿਹਾ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ